ਬੇਗੋਵਾਲ ਤੇ ਵੱਖ ਵੱਖ ਪਿੰਡਾਂ ਦੇ ਲੋਕ ,ਅਤੇ ਲਾਇਨ ਕਲੱਬਾਂ ਦੇ ਆਹੁਦੇਦਾਰ ਕਿਸਾਨਾਂ ਲਈ ਦਿੱਲੀ ਲੈ ਕੇ ਜਾਣਗੀਆਂ ਰਾਸ਼ਨ ਸਮਗਰੀ, ਕੰਬਲ ਤੇ ਹੋਰ ਜਰੂਰੀ ਸਮਾਨ

0
98

ਭੁਲੱਥ/ਬੇਗੋਵਾਲ,  TLT/ – ਕੇਂਦਰ ਸਰਕਾਰ ਵਲੋ ਕਿਸਾਨ ਮਾਰੂ ਬਿੱਲ ਦੇ ਵਿਰੋਧ ਵਿੱਚ ਦਿੱਲੀ ਧਰਨੇ ਤੇ ਬੈਠੇ ਕਿਸਾਨਾ ਲਈ ਇਲਾਕੇ ਦੀਆਂ ਵੱਖ ਵੱਖ ਲਾਇਨ ਕਲੱਬਾਂ ਕਿਸਾਨਾਂ ਲਈ ਰਾਸ਼ਨ ਸਮੱਗਰੀ , ਪਾਣੀ , ਦੁੱਧ,  ਕੰਬਲ ਤੇ ਹੋਰ ਜਰੂਰੀ ਸਮਾਨ ਲੈ ਕੇ ਕੱਲ ਦਿਲੀ ਲਈ ਰਵਾਨਾ ਹੋਣਗੇ । ਇਸ ਮੌਕੇ ਵੱਖ ਵੱਖ ਲਾਇਨ ਕਲੱਬਾਂ ਦੇ ਇਕੱਤਰ ਹੋਏ ਆਹੁਦੇਦਾਰਾਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਬਿਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ । ਉਨਾਂ ਕਿਹਾ ਕਿ ਜਿਸ ਤਰਾਂ ਦੇਸ਼ ਦੇ  ਵੱਖ ਵੱਖ ਸੂਬਿਆਂ  ਲੋਕਾਂ ਨੇ ਇਕ ਜੁਟਤਾ ਦਿਖਾਉਂਦਿਆਂ ਕੇਂਦਰ ਸਰਕਾਰ ਖਿਲਾਫ ਜੋ ਮੋਰਚਾ ਖੋਲ੍ਹਿਆ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦੀ ਜਨਤਾ ਵਿਚ ਕਿਸਾਨਾਂ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਨਾ ਕਿਹਾ ਕਿ ਜਿਸ ਤਰਾਂ ਉਹ ਕਿਸਾਨਾਂ ਲਈ ਇਹ ਰਾਹਤ ਪਹੁੰਚਾਉਣਗੇ ਉਥੇ ਹੀ ਉਹ ਧਰਨੇ ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਚ ਹਿੱਸਾ ਵੀ ਲੈਣਗੇ। ਇਸ ਮੌਕੇ ਹੈਪੀ ਜੁਲਕਾ ਨੇ ਦੱਸਿਆ ਕਿ ਵੱਖ ਵੱਖ ਲਾਇਨ ਕਲੱਬਾਂ ਤੋਂ ਇਲਾਵਾ ਪਿੰਡ ਤਲਵੰਡੀ ਤੇ ਕੂਕਾ ਦੀਆਂ ਸੰਗਤਾਂ ਵਲੋਂ ਵੀ ਵੱਡਾ ਸਹਿਯੋਗ ਦਿਤਾ ਗਿਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇਨ ਵਿਕਾਸ ਜੁਲਕਾ ਹੈਪੀ , ਰੀਜਨ ਚੇਅਰਮੈਨ ਵਿਰਸਾ ਸਿੰਘ,  ਹਰਪ੍ਰੀਤ ਸਿੰਘ ਟੀਟੂ , ਸੰਗਤ ਸਿੰਘ ਸੁਦਾਮਾਂ , ਪਰਵਿੰਦਰ ਸਿੰਘ ਬੰਟੀ , ਗੁਰਮੀਤ ਸਿੰਘ ਚੀਮਾਂ , ਸਰਬਜੀਤ ਬੱਬਲਾ ,  ਹਰਵਿੰਦਰ ਸਿੰਘ ਆਦਿ ਹਾਜਰ ਸਨ।