JOE BIDEN ਦਾ ਐਲਾਨ : ਹਰ ਅਮਰੀਕੀ ਨੂੰ ਮੁਫ਼ਤ ਮਿਲੇਗਾ ਕੋਰੋਨਾ ਤੋਂ ਬਚਾਅ ਦਾ ਟੀਕਾ

0
93

ਵਾਸ਼ਿੰਗਟਨ TLT/ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਹਾਲੇ ਤਕ ਕਾਬੂ ਨਹੀ ਕੀਤੇ ਜਾ ਸਕੇ ਹਨ। ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤੱਕ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 1 ਕਰੋੜ 45 ਲੱਖ 35 ਹਜ਼ਾਰ 196 (14.3 ਮਿਲੀਅਨ) ਮਾਮਲੇ ਦਰਜ ਹੋ ਚੁੱਕੇ ਹਨ। ਅਮਰੀਕਾ ਵਿੱਚ ਕੋਰੋਨਾ ਕਾਰਨ 2 ਲੱਖ 82 ਹਜ਼ਾਰ 829 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।

ਇਸ ਵਿਚਾਲੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਉਪਲਬਧ ਕਰਵਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ।
ਰਾਸ਼ਟਰਪਤੀ ਚੋਣ ਹਾਰ ਚੁੱਕੇ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਹਾਲੇ ਵੀ ਔਖੀ ਘੜੀ ਹੈ । ਉਹ ਕਰੋਨਾ ਤੋਂ ਆਮ ਲੋਕਾਂ ਨੂੰ ਰਾਹਤ ਨਹੀਂ ਦਿਲਵਾ ਸਕੇ। ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਇਹ ਮੁੱਦਾ ਬੇਹੱਦ ਅਹਿਮ ਰਿਹਾ।

ਹੁਣ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਨੇ ਇੱਕ ਐਲਾਨ ਕਰਦੇ ਹੋਏ ਅਮਰੀਕਾ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ।

BIDEN ਨੇ ਐਲਾਨ ਕੀਤਾ ਹੈ ਕਿ ਇੱਕ ਵਾਰ ਜਦੋਂ ਟੀਕਾ ਤਿਆਰ ਹੋ ਜਾਂਦਾ ਹੈ ਅਤੇ ਮਨਜ਼ੂਰ ਹੋ ਜਾਂਦਾ ਹੈ ਤਾਂ ਟੀਕਾ ਹਰੇਕ ਅਮਰੀਕੀ ਨੂੰ ਮੁਫਤ ਵੰਡਿਆ ਜਾਏਗਾ। ਉਹ ਖੁਦ ਅਤੇ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ KAMLA HARRIS ਇਹ ਸੁਨਿਸ਼ਚਿਤ ਕਰਨਗੇ ਕਿ ਇਸਦੀ ਵੰਡ ਬਰਾਬਰ, ਪ੍ਰਭਾਵਸ਼ਾਲੀ ਅਤੇ ਹਰੇਕ ਨਾਗਰਿਕ ਨੂੰ ਹੋਵੇ। ਇਸ ਬਾਰੇ ਉਨ੍ਹਾਂ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ।

ਦੱਸਣਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਅਗਲੇ ਮਹੀਨੇ 20 ਜਨਵਰੀ ਨੂੰ ਰਾਸਟਰਪਤੀ ਅਹੁਦਾ ਸੰਭਾਲਣ ਜਾ ਰਹੇ ਹਨ। ਅਮਰੀਕਾ ਨੂੰ ਨਵੇਂ ਰਾਸ਼ਟਰਪਤੀ ਲਈ ਹਾਲੇ ਕਰੀਬ ਡੇਢ ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ।