ਪੰਜਾਬ ਜਾਗਿ੍ਤੀ ਮੰਚ ਵਲੋਂ ਮੋਮਬੱਤੀ ਮਾਰਚ ਅੱਜ

0
87

ਜਲੰਧਰ, TLT/)-ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਪੰਜਾਬ ਜਾਗਿ੍ਤੀ ਮੰਚ ਵਲੋਂ ਮੋਮਬੱਤੀ ਮਾਰਚ ਅੱਜ ਸ਼ੁਕਰਵਾਰ ਸ਼ਾਮ 5. 30 ਵਜੇ ਤੋਂ ਪ੍ਰੈੱਸ ਕਲੱਬ ਤੋਂ ਜੋਤੀ ਚੌਕ ਤੱਕ ਕੱਢਿਆ ਜਾਵੇਗਾ | ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਅਪੀਲ ਕੀਤੀ ਕਿ ਇਸ ਮੋਮਬੱਤੀ ਮਾਰਚ ਵਿਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਸਦਭਵਾਨਾ ਦੇ ਮਾਹੌਲ ਵਿਚ ਪ੍ਰਵਾਨ ਕਰੇ |