ਮਸਾਲਾ ਕੰਪਨੀ ਐੱਮਡੀਐੱਚ ਦੇ ਮਾਲਿਕ ਮਹਾਸ਼ਯ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ ‘ਚ ਦੇਹਾਂਤ

0
120

ਨਵੀਂ ਦਿੱਲੀ, TLT/ ਐੱਮਡੀਐੱਚ (Mahasiya di hatti) ਮਸਾਲਾ ਕੰਪਨੀ ਦੇ ਮਾਲਿਕ ਮਹਾਸ਼ਯ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ 5:38 ਵਜੇ ਆਖਰੀ ਸਾਹ ਲਿਆ। ਪਿਛਲੇ ਦਿਨੀਂ ਧਰਮਪਾਲ ਗੁਲਾਟੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਸਨ। ਹਾਲਾਂਕਿ ਕੋਰੋਨਾ ਤੋਂ ਉਨ੍ਹਾਂ ਨੇ ਜੰਗ ਜਿੱਤ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ ਹੈ। ਧਰਮਪਾਲ ਗੁਲਾਟੀ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਨਵਾਜਿਆ ਜਾ ਚੁੱਕਾ ਹੈ। ਗੁਲਾਟੀ ਦਾ ਜਨਮ 27 ਮਾਰਚ 1923 ਨੂੰ ਸਿਆਲਕੋਟ (ਪਾਕਿਸਤਾਨ) ‘ਚ ਹੋਇਆ ਸੀ।