ਨਵੀਂ ਦਿੱਲੀ TLT/ ਦੇਸ਼ ਦੀ ਸਭ ਤੋਂ ਵੱਡੀ ਬੈਂਕ ਭਾਰਤੀ ਸਟੇਟ ਬੈਂਕ ਨੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਤੇ ਜਾਪਾਨ ਦੀ ਜੇਸੀਬੀ ਇੰਟਰਨੈਸ਼ਨਲ ਦੇ ਨਾਲ ਮਿਲ ਕੇ ਐੱਸਬੀਆਈ ਰੁਪਏ ਜੇਸੀਬੀ ਪਲੇਟਿਨਮ ਕਾਨਟੈਕਟਲੈਸ ਡੈਬਿਟ ਕਾਰਡ ਲਾਂਚ ਕੀਤਾ ਹੈ। ਬੈਂਕ ਅਨੁਸਾਰ ਇਸ ਕਾਰਡ ਦੇ ਯੂਨਿਕ ਡਿਊਲ ਇੰਟਰਫੇਸ ਫੀਚਰ ਦੇ ਮਾਧਿਅਮ ਨਾਲ ਗਾਹਕ ਕਾਨਟੈਕਟ ਤੇ ਕਾਨਟੈਕਟਲੈਸ ਦੋਵੇਂ ਤਰ੍ਹਾਂ ਨਾਲ ਲੈਣ-ਦੇਣ ਕਰ ਸਕਦੇ ਹੋ। ਗਾਹਕ ਇਸ ਨਵੇਂ ਡੈਬਿਟ ਕਾਰਡ ਦਾ ਇਸਤੇਮਾਲ ਘਰੇਲੂ ਬਾਜ਼ਾਰ ਦੇ ਨਾਲ-ਨਾਲ ਵਿਦੇਸ਼ੀ ਲੈਣ-ਦੇਣ ਵੀ ਕਰ ਸਕਦੇ ਹਨ।
ਬੈਂਕ ਨੇ ਦੱਸਿਆ ਕਿ ਇਸ ਕਾਰਡ ਨੂੰ ਜੇਸੀਬੀ ਦੇ ਸਹਿਯੋਗ ਨਾਲ ਐੱਸਬੀਆਈ ਦੁਆਰਾ ਰੁਪਏ ਨੈਟਵਰਕ ‘ਤੇ ਲਾਂਚ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਜੇਸੀਬੀ ਨੈਟਵਰਕ ਦੇ ਤਹਿਤ ਇਸ ਕਾਰਡ ਦਾ ਇਸਤੇਮਾਲ ਗਾਹਕ ਦੁਨੀਆ ਭਰ ‘ਚ ਏਟੀਐੱਮ ਤੇ ਪੀਓਐੱਸ ਟਰਮਿਨਲ ‘ਤੇ ਟਰਾਂਜੈਕਸ਼ਨ ਲਈ ਕਰ ਸਕਦੇ ਹਨ। ਗਾਹਕ ਇਸ ਕਾਰਡ ਦੇ ਮਾਧਿਅਮ ਨਾਲ ਸਿਰਫ਼ ਭਾਰਤੀ ਨਹੀਂ, ਬਲਕਿ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਵੀ ਖ਼ਰੀਦਦਾਰੀ ਕਰ ਸਕਦੇ ਹਨ। ਨਾਲ ਹੀ ਇਸ ਕਾਰਡ ਦੇ ਜ਼ਰੀਏ ਗਾਹਕ ਜੇਸੀਬੀ ਦੇ ਸਹਿਯੋਗੀ ਅੰਤਰਰਾਸ਼ਟਰੀ ਈ-ਕਾਮਰਸ ਪਲੇਟਫਾਰਮ ‘ਤੇ ਖ਼ਰੀਦਦਾਰੀ ਕਰ ਸਕਦੇ ਹਨ।
ਇਸ ਕਾਰਡ ‘ਚ ਗਾਹਕਾਂ ਨੂੰ ਆਫਲਾਈਨ ਵਾਲੇਟ ਦੀ ਸੁਵਿਧਾ ਵੀ ਦਿੱਤੀ ਗਈ ਹੈ। ਬੈਂਕ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਗਾਹਕ ਮੈਟਰੋ ਵਰਗੇ ਸਥਾਨਾਂ ‘ਤੇ ਬਾਜ਼ਾਰ ‘ਚ ਆਸਾਨੀ ਨਾਲ ਕਾਰਡ ਦੇ ਆਫਲਾਈਨ ਵਾਲੇਟ ਜ਼ਰੀਏ ਲੈਣ-ਦੇਣ ਕਰ ਸਕਦੇ ਹਨ।
ਸੁਰੱਖਿਆ ਕਾਨਟੈਕਟਲੈਸ ਪੇਮੈਂਟ
ਭਾਰਤੀ ਸਟੇਟ ਬੈਂਕ ਦੇ ਚੀਫ਼ ਜਨਰਲ ਮੈਨੇਜਰ ਵਿਦਿਆ ਕ੍ਰਿਸ਼ਣ ਨੇ ਕਿਹਾ, ਇਸ ਕਾਰਡ ਦੀ ਟੈਪ ਐਂਡ ਪੇ ਤਕਨੀਕ ਨਾਲ ਲੋਕਾਂ ਨੂੰ ਰੋਜ਼ਮਰਾ ਦੀ ਖ਼ਰੀਦਦਾਰੀ ‘ਚ ਸਹੂਲਤ ਮਿਲੇਗੀ। ਉਹ ਸੁਰੱਖਿਅਤ ਰੂਪ ਨਾਲ ਕਾਨਟੈਕਟਲੈਸ ਪੇਮੈਂਟ ਕਰ ਸਕਣਗੇ। ਜੇਸੀਬੀ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਤੇ ਸੀਓਓ ਯੋਸ਼ਿਕਾ ਕਨੇਕੋ ਨੇ ਕਿਹਾ ਕਿ ਇਸ ਸਮੇਂ ਅਧਿਕਾਰਿਕ ਭਾਰਤੀ ਡਿਜੀਟਲ ਪਮੈਂਟ ਨੂੰ ਦਾ ਇਸਤੇਮਾਲ ਕਰ ਰਹੇ ਹਨ। ਕੰਪਨੀ ਨੂੰ ਭਰੋਸਾ ਹੈ ਕਿ ਇਸ ਕਾਰਡ ਨਾਲ ਗਾਹਕਾਂ ਨੂੰ ਕਾਫੀ ਫਾਇਦਾ ਮਿਲੇਗਾ।