ਬੱਸ ‘ਚ ਬਿਨਾਂ ਮਾਸਕ ਪਹਿਨੇ ਯਾਤਰੀ ਮਿਲਿਆ ਤਾਂ ਡਰਾਈਵਰ ਤੇ ਕੰਡਕਟਰ ਹੋਣਗੇ ਜ਼ਿੰਮੇਵਾਰ

0
130

ਜਲੰਧਰ, TLT/ ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਚ ਜੇਕਰ ਕੋਈ ਯਾਤਰੀ ਬਿਨਾਂ ਮਾਸਕ ਪਹਿਨੇ ਮਿਲਿਆ ਤਾਂ ਡਰਾਈਵਰ ਅਤੇ ਕੰਡਕਟਰ ‘ਤੇ ਕਾਰਵਾਈ ਹੋਵੇਗੀ। ਸਕੱਤਰੇਤ ਤੋਂ ਮਿਲੇ ਆਦੇਸ਼ਾਂ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਜੀਐੱਮ ਨਵਰਾਜ ਬਾਤਿਸ਼ ਨੇ ਜਲੰਧਰ ‘ਚ ਇਹ ਆਦੇਸ਼ ਜਾਰੀ ਕਰ ਦਿੱਤੇ ਹਨ। ਆਦੇਸ਼ਾਂ ਤੋਂ ਬਾਅਦ ਸਟਾਫ਼ ‘ਚ ਖਲਬਲੀ ਮੱਚ ਗਈ ਹੈ।

ਦਰਅਸਲ, ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਚ ਵੀ ਸਖ਼ਤੀ ਕੀਤੀ ਜਾਵੇਗੀ। ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਚ ਹੁਣ ਕਿਸੇ ਵੀ ਯਾਤਰੀ ਨੂੰ ਬਿਨਾਂ ਮਾਸਕ ਦੇ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਬੱਸ ‘ਚ ਚੈਕਿੰਗ ਦੌਰਾਨ ਬਿਨਾਂ ਮਾਸਕ ਤੋਂ ਯਾਤਰੀ ਬੈਠਾ ਹੋਇਆ ਮਿਲਿਆ ਤਾਂ ਸਬੰਧਿਤ ਬੱਸ ਦੇ ਡਰਾਈਵਰ ਤੇ ਕੰਡਕਟਰ ਦੋਵਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਆਦੇਸ਼ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਕੱਤਰੇਤ ਵੱਲੋਂ ਇਸ ਗੱਲ ਨੂੰ ਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਬੱਸ ‘ਚ ਕੋਈ ਵੀ ਯਾਤਰੀ ਬਿਨਾਂ ਮਾਸਕ ਤੋਂ ਸਵਾਰ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ‘ਚ ਰਨਿੰਗ ਸਟਾਫ਼ (ਡਰਾਈਵਰ ਤੇ ਕੰਡਕਟਰ) ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜੇਕਰ ਹੁਣ ਕੋਈ ਵੀ ਯਾਤਰੀ ਬਿਨਾਂ ਮਾਸਕ ਤੋਂ ਮਿਲਿਆ ਤਾਂ ਇਸ ਲਈ ਡਰਾਈਵਰ ਤੇ ਕੰਡਕਟਰ ਹੀ ਜ਼ਿੰਮੇਵਾਰ ਮੰਨੇ ਜਾਣਗੇ।