ਨਵਾਂ ਨਿਯਮ ਲਾਗੂ, ਹੁਣ ਡਾਕਘਰ ਬਚਤ ਖਾਤੇ ‘ਚ 500 ਰੁਪਏ ਤੋਂ ਘੱਟ ਰੱਖਣ ‘ਤੇ ਲੱਗੇਗੀ ਫੀਸ

0
95

ਨਵੀਂ ਦਿੱਲੀ TLT/ਡਾਕਘਰ ਬਚਤ ਖਾਤੇ ਵਿਚ ਹੁਣ ਘੱਟ ਤੋਂ ਘੱਟ 500 ਰੁਪਏ ਰੱਖਣੇ ਲਾਜ਼ਮੀ ਹੋਣਗੇ। ਨਵਾਂ ਨਿਯਮ ਆਗਾਮੀ 12 ਦਸੰਬਰ ਤੋਂ ਲਾਗੂ ਹੋਵੇਗਾ।

ਬਚਤ ਖਾਤੇ ਵਿਚ 500 ਰੁਪਏ ਨਾ ਰੱਖਣ ਵਾਲੇ ਖਾਤਾਧਾਰਕਾਂ ਤੋਂ ਫੀਸ ਲਈ ਜਾਵੇਗਾ। ਵਰਤਮਾਨ ਵਿਚ ਡਾਕਘਰ ਬਚਤ ਖਾਤੇ ਦੇ ਤਹਿਤ ਸਿਰਫ਼ ਚੈੱਕਬੁਕ ਸਹੂਲਤ ਲੈਣ ਵਾਲੇ ਖਾਤਾਧਾਰਕਾਂ ਨੂੰ 500 ਰੁਪਏ ਘੱਟੋ-ਘੱਟ ਬੈਲੇਂਸ ਰੱਖਣਾ ਹੁੰਦਾ ਹੈ, ਜਿਨ੍ਹਾਂ ਦੇ ਕੋਲ ਚੈੱਕਬੁਕ ਨਹੀਂ ਹੈ, ਉਹ 50 ਰੁਪਏ ਦਾ ਬੈਲੇਂਸ ਰੱਖ ਸਕਦੇ ਹਨ।

ਡਾਕ ਵਿਭਾਗ ਮੁਤਾਬਕ 11 ਦਸੰਬਰ 2020 ਤੋਂ ਬਾਅਦ ਸਾਰੇ ਤਰ੍ਹਾਂ ਦੇ ਬਚਤ ਖਾਤਿਆਂ ਵਿਚ ਘੱਟ ਤੋਂ ਘੱਟ 500 ਰੁਪਏ ਹੋਣੇ ਚਾਹੀਦੇ। ਜਿਨ੍ਹਾਂ ਖਾਤਾਧਾਰਕਾਂ ਦੇ ਖਾਤੇ ਵਿਚ 500 ਰੁਪਏ ਤੋਂ ਘੱਟ ਰਾਸ਼ੀ ਹੈ, ਉਹ 11 ਦਸੰਬਰ ਤਕ ਆਪਣੇ ਖਾਤੇ ਵਿਚ ਘੱਟ ਤੋਂ ਘੱਟ 500 ਰੁਪਏ ਦੀ ਰਾਸ਼ੀ ਰੱਖ ਲੈਣ, ਨਹੀਂ ਤਾਂ ਵਿੱਤੀ ਵਰ੍ਹੇ ਦੇ ਅੰਤ ਵਿਚ ਖਾਤੇ ਦੇ ਰੱਖ-ਰਖਾਅ ਦੇ ਨਾਂ ‘ਤੇ 100 ਰੁਪਏ ਕੱਟ ਲਏ ਜਾਣਗੇ। ਜੇਕਰ ਬਚਤ ਖਾਤੇ ਵਿਚ ਜਮ੍ਹਾਂ ਰਕਮ ਸਿਫ਼ਰ ਹੋ ਜਾਂਦੀ ਹੈ ਤਾਂ ਉਹ ਖਾਤਾ ਬੰਦ ਹੋ ਜਾਵੇਗਾ।