ਲੜਕੀਆਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਮਹਿਲਾ ਹਾਕੀ ਲਈ ਚੰਗੇ ਸੰਕੇਤ – ਸੁਰਿੰਦਰ ਸਿੰਘ ਭਾਪਾ

0
109

ਮਹਿਲਾ ਹਾਕੀ ਦੀ ਨਰਸਰੀ ਕਿਹਾ ਜਾਣ ਵਾਲ਼ੇ ਸੀਨੀਅਰ ਸੈਕੰਡਰੀ ਸਕੂਲਨਹਿਰੂ ਗਾਰਡਨ  ਹਾਕੀ ਵਿੰਗ

ਨੂੰ ਤੁਰੰਤ ਬਿਨ੍ਹਾ ਦੇਰੀ ਚਾਲੂ ਕੀਤਾ ਜਾਵੇ 

 ਜਲੰਧਰ, (ਰਮੇਸ਼ ਗਾਬਾ / – ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਸੁਰਜੀਤ ਹਾਕੀ ਕੋਚਿੰਗ ਕੈਂਪ ਵਿਚ ਲੜਕੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।

ਸੁਰਜੀਤ ਹਾਕੀ ਸੁਸਾਇਟੀ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਸਰਜੀਤ ਹਾਕੀ ਸੋਸਾਇਟੀ ਵੱਲੋਂ ਪਿੱਛਲੇ 68 ਦਿਨਾਂ ਤੋਂ ਲਗਾਤਾਰ ਜਾਰੀ ਹਾਕੀ ਕੈਂਪ ਵਿਚ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਆਉਣ ਵਾਲੇ ਸਮੇਂ ਵਿੱਚ ਮਹਿਲਾ ਹਾਕੀ ਦੀ ਤਰੱਕੀ ਲਈ ਚੰਗੇ ਸੰਕੇਤ ਹਨ। ਉਹਨਾਂ ਦੱਸਿਆ ਕਿ ਚੱਲ ਰਹੇ ਹਾਕੀ ਕੋਚਿੰਗ ਕੈਂਪ ਵਿਚ ਜਿਥੇ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ,  ਵਿਚੋਂ 32 ਖਿਡਾਰੀ ਲੜਕੀਆਂ ਹਨ । ਉਹਨਾਂ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਕਾਫੀ ਪ੍ਰਤਿਭਾਸ਼ਲੀ ਹਨ ਅਤੇ ਉਹਨਾਂ ਵਿੱਚ ਇੱਕ ਚੰਗੇ ਖਿਡਾਰੀ ਬਣਨ ਲਈ ਭਾਰੀ ਉਤਸਾਹ ਪਾਇਆ ਗਿਆ ਹੈ ।

ਸੁਰਿੰਦਰ ਸਿੰਘ ਭਾਪਾ  ਨੇ ਅੱਗੇ ਕਿਹਾ ਹੈ ਇਹਨਾਂ ਖਿਡਾਰਨਾਂ ਨੂੰ ਹਾਕੀ ਦੇ ਗੁਰ ਸਿਖਾਉਣ ਲਈ ਮਹਿਲਾਵਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸਾਬਕਾ ਓਲੰਪੀਅਨ ਤੇ ਇੰਟਰਨੈਸ਼ਨਲ ਖਿਡਾਰਨਾਂ ਨੂੰ ਵੀ ਬੁਲਾਇਆ ਜਾਵੇਗਾ ।  

ਸੁਰਿੰਦਰ ਸਿੰਘ ਭਾਪਾ  ਨੇ ਅੱਗੇ ਕਿਹਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਦਾ ਹਾਕੀ ਵਿੰਗ ਨੂੰ ਮਹਿਲਾ ਹਾਕੀ ਦੀ ਨਰਸਰੀ ਵਜੋਂ ਜਾਣਿਆਂ ਜਾਂਦਾ ਸੀ, ਜਿਸ ਨੇ ਦੇਸ਼ ਵਿਚ ਸਭ ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਸਨ ਪਰ ਸਰਕਾਰ ਵੱਲੋਂ ਇਸ ਨੂੰ ਬੰਦ ਕੀਤੇ ਜਾਣ ਬਾਦ ਮਹਿਲਾ ਹਾਕੀ ਵਿਚ ਭਾਰੀ ਗਿਰਾਵਟ ਆਈ ਹੈ । ਉਹਨਾਂ ਅਨੁਸਾਰ ਇਸ ਨਹਿਰੂ ਗਾਰਡਨ ਹਾਕੀ ਵਿੰਗ ਨੇ ਅਰਜਿੰਦਰ ਕੌਰ ਸੈਣੀ, ਰਾਜਬੀਰ ਕੌਰ, ਨਿਸ਼ਾ ਸ਼ਰਮਾ, ਬਲਜੀਤ ਕੌਰ (ਕੋਚ), ਚੰਚਲ ਰੰਧਾਵਾ,  ਪ੍ਰਿਤਪਾਲ ਕੌਰ ਵਰਗੀਆਂ ਨਾਮੀ ਖਿਡਰਨਾ ਪੈਦਾ ਕੀਤੀਆਂ ਹਨ । ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਲਾ ਹਾਕੀ ਦੀ ਨਰਸਰੀ ਕਿਹਾ ਜਾਣ ਵਾਲ਼ੇ ਸੀਨੀਅਰ ਸੈਕੰਡਰੀ ਸਕੂਲ  ਨਹਿਰੂ ਗਾਰਡਨ ਹਾਕੀ ਵਿੰਗ ਨੂੰ ਤੁਰੰਤ ਬਿਨ੍ਹਾ ਦੇਰੀ ਚਾਲੂ ਕੀਤਾ ਜਾਵੇ ।

 ਫੋਟੋ ਕੈਪਸਨ: ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਭਾਗ ਲੈਣ ਵਾਲਿਆਂ ਖਿਡਾਰਨਾਂ ਸੁਰਜੀਤ ਹਾਕੀ ਸੁਸਾਇਟੀ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਤੇ ਸਕੱਤਰ ਇਕਬਾਲ ਸਿੰਘ ਸੰਧੂ ਨਾਲ।