ਆਵਾਜ਼ ਦੀ ਕਮਾਂਡ ਨਾਲ ਚੱਲੇਗਾ ਸਮਾਰਟਫ਼ੋਨ, ਅਗਲੇ ਮਹੀਨੇ ਲਾਂਚ ਹੋਏਗਾ ਸੈਮਸੰਗ ਦਾ ਨਵਾਂ ਫ਼ੋਨ

0
92

TLT/ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਲੜੀ ਵਿੱਚ ਦੱਖਣੀ ਕੋਰੀਆਈ ਸਮਾਰਟਫ਼ੋਨ ਕੰਪਨੀ ਸੈਮਸੰਗ ਹੁਣ ਇੱਕ ਅਜਿਹਾ ਫ਼ੋਨ ਲੈ ਕੇ ਆ ਰਹੀ ਹੈ, ਜਿਸ ਨੂੰ ਤੁਸੀਂ ਸਿਰਫ਼ ਆਪਣੀ ਆਵਾਜ਼ ਦੀ ਕਮਾਂਡ ਨਾਲ ਅਨਲੌਕ ਕਰ ਸਕੋਗੇ। ਕੰਪਨੀ ਅਪਕਮਿੰਗ ਗੈਲੈਕਸੀ S21 ਲੜੀ ਵਿੱਚ ਬਾਇਓਮੀਟ੍ਰਿਕ ਵਾਇਸ ਅਨਲੌਕ ਫ਼ੀਚਰ ਦੇਗੇਗੀ। ਇਸ ਫ਼ੀਚਰ ਵਿੱਚ ਕੰਪਨੀ ਬਿਕਸਬੀ ਵਾਇਸ ਦੀ ਵਰਤੋਂ ਕਰ ਸਕਦੀ ਹੈ।

ਇੱਕ ਰਿਪੋਰਟ ਮੁਤਾਬਕ ਸੈਮਸੰਗ ਗੈਲੈਕਸੀ S21 ਸੀਰੀਜ਼ ਨੂੰ ਵਨ ਯੂਆਈ ਦੇ 2.1 ਵਰਜ਼ਨ ਨਾਲ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ। ਇਸ ਤੋਂ ਇਲਾਵਾ ਇਸ ਵਿੱਚ ਕਈ ਵਿਸ਼ੇਸ਼ ਫ਼ੀਚਰਜ਼ ਦਿੱਤੇ ਜਾਣਗੇ। ਇਨ੍ਹਾਂ ਹੀ ਫ਼ੀਚਰਜ਼ ਵਿੱਚੋਂ ਇੱਕ ਉਪਕਰਣ ਨੂੰ ਅਨਲੌਕ ਕਰਨ ਲਈ ਬਾਇਮੀਟ੍ਰਿਕ ਵਾਸਤੇ BIXBY ਵਾੱਇਸ ਦੀ ਵਰਤੋਂ ਕਰਨ ਦੀ ਆੱਪਸ਼ਨ ਹੋਵੇਗੀ। ਇਸ ਤੋਂ ਪਿਛਲੇ ਵਰਜ਼ਨ ਵਿੱਚ ਯੂਜ਼ਰਜ਼ Hi Bixby ਬੋਲ ਕੇ ਆਪਣਾ ਫ਼ੋਨ ਅਨਲੌਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਲਈ ਅਗਲੇ ਵਰ੍ਹੇ ਯੂਜ਼ਰਜ਼ ਆਪਣੇ ਫ਼ੋਨ ਨੂੰ ਉਸੇ ਤਰ੍ਹਾਂ ਅਨਲੌਕ ਕਰਨ ਦੇ ਸਮਰੱਥ ਹੋਣਗੇ।

ਤੁਸੀਂ ਜਦੋਂ ‘Hi Bixby’ ਆਖ ਕੇ ਜਗਾਉਂਦੇ ਹੋ, ਤਾਂ ਬਿਕਸਬੀ ਕੋਲ ਡਿਵਾਈਸ ਨੂੰ ਤੁਹਾਡੇ ਹੁਕਮ ਮੰਨਾੳਣ ਦੀ ਸਮਰੱਥਾ ਹੁੰਦੀ ਹੈ ਤੇ ਸ਼ੁਰੂਆਤੀ ਤੌਰ ਉੱਤੇ ਇਹ ਹੈਂਡਜ਼ ਫ਼੍ਰੀ ਅਨਲੌਕਿੰਗ ਲਈ ਵਾਇਸ ਪਾਸਵਰਡ ਸੈੱਟ ਕਰਨ ਦਾ ਆੱਪਸ਼ਨ ਵੀ ਪੇਸ਼ ਕੀਤਾ। ਇਨ੍ਹਾਂ ਵਿੱਚੋਂ ਕੋਈ ਵੀ ਸੁਵਿਧਾ ਹੁਣ ਬਿਕਸਬੀ ਵਿੱਚ ਨਹੀਂ ਮਿਲ ਸਕਦੀ।

ਸੈਮਸੰਗ ਗੈਲੈਕਸੀ S21 ਸੀਰੀਜ਼ ਨੂੰ ਜਨਵਰੀ 2021 ’ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਪਹਿਲੀ ਵਿਕਰੀ ਫ਼ਰਵਰੀ ਦੇ ਅਰੰਭ ਵਿੱਚ ਹੋ ਸਕਦੀ ਹੈ।