ਆਵਾਜ਼ ਪ੍ਰਦੂਸ਼ਨ ਖ਼ਿਲਾਫ਼ ਮਿਸ਼ਨ 6213 ਪੰਜਾਬ ਨੇ ਕੀਤਾ ਜਾਗਰੂਕ

0
864

ਜਲੰਧਰ, TLT-ਆਵਾਜ਼ ਪ੍ਰਦੂਸ਼ਣ ਖ਼ਿਲਾਫ਼ ਮਿਸ਼ਨ 6213 ਪੰਜਾਬ ਦੇ ਪ੍ਰਧਾਨ ਪ੍ਰੋ. ਐਮ. ਪੀ. ਸਿੰਘ ਨੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਗੈਰ ਕਾਨੂੰਨੀ ਸਪੀਕਰ, ਡੀ. ਜੇ. ਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ, ਜਿਸ ਨੂੰ ਰੋਕਣ ‘ਚ ਪੁਲਿਸ ਪ੍ਰਸ਼ਾਸਨ ਨਾਕਾਮ ਸਿੱਧ ਹੋ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਸਬੰਧੀ ਜਾਗਰੂਕ ਕਰਦਿਆਂ ਧਾਰਮਿਕ ਸਥਾਨਾਂ ‘ਤੇ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਵਾਜ਼ ਨੂੰ ਆਪਣੇ ਘਰ ਅੰਦਰ ਤੱਕ ਹੀ ਸੀਮਤ ਰੱਖਣ, ਜਿਸ ਨਾਲ ਵਿਦਿਆਰਥੀਆਂ ਦੀ ਸਿੱਖਿਆ ਤੇ ਬਿਮਾਰ ਮਰੀਜ਼ਾਂ ਆਦਿ ਦੀ ਜ਼ਿੰਦਗੀ ਨਾਲ ਖਿਲਵਾੜ ਨਾਂ ਹੋਵੇ | ਉਨ੍ਹਾਂ ਅਪੀਲ ਕੀਤੀ ਕਿ ਦੇਰ ਰਾਤ ਤੱਕ ਬਿਨਾਂ ਮਨਜ਼ੂਰੀ ਤੋਂ ਉੱਚੀ ਆਵਾਜ਼ ‘ਚ ਚੱਲਣ ਵਾਲੇ ਡੀ. ਜੇ., ਧਾਰਮਿਕ ਸਮਾਗਮਾਂ ਤੇ ਪਾਰਟੀਆਂ ਖ਼ਿਲਾਫ਼ ਸ਼ਿਕਾਇਤ ਕਰਨ ਲਈ 112 ‘ਤੇ ਸੰਪਰਕ ਕੀਤਾ ਜਾਵੇ |