ਵਿਧਾਇਕ ਹੈਨਰੀ ਵਲੋਂ ਕਰੋੜਾਂ ਦੇ ਵਿਕਾਸ ਕੰਮ ਉੱਤਰੀ ਹਲਕੇ ਦੇ ਲੋਕਾਂ ਨੂੰ ਸਮਰਪਿਤ

0
90

ਜਲੰਧਰ, TLT/-ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ-80 ‘ਚ ਪੈਂਦੇ ਗੁਰੂ ਰਵਿਦਾਸ ਨਗਰ ਦੀਆਂ ਸੜਕਾਂ ਦਾ ਉਦਘਾਟਨ ਹਲਕਾ ਵਿਧਾਇਕ ਬਾਵਾ ਹੈਨਰੀ ਵਲੋਂ ਕੀਤਾ ਗਿਆ | ਇਸ ਮੌਕੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬਾਵਾ ਹੈਨਰੀ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਵਿਕਾਸ ਕੰਮ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ ਤੇ ਬਾਕੀ ਦੇ ਰਹਿੰਦੇ ਕੰਮ ਵੀ ਜਲਦ ਪੂਰੇ ਕੀਤੇ ਜਾਣਗੇ, ਜਿਨ੍ਹਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਕੌਾਸਲਰ ਦੇਸ ਰਾਜ ਜੱਸਲ, ਸੰਤ ਰਾਮ ਜੱਸਲ, ਮਨੋਜ ਕੁਮਾਰ, ਵਰਿੰਦਰ ਚਿੰਨੀ, ਕੈਪਟਨ ਬਾਵਾ, ਕੈਪਟਨ ਗੁਰਨਾਮ ਸਿੰਘ, ਡਾ. ਗੁਰਦੇਵ ਸਿੰਘ, ਬੌਸ ਜੱਸਲ, ਤਿਲਕ ਰਾਜ, ਰਣਜੀਤ ਸਿੰਘ, ਸੁਰਜੀਤ ਸਿੰਘ, ਰਾਜ ਕੁਮਾਰ, ਨਿਰੰਜਨ ਦਾਸ ਕੈਂਥ, ਰਣਜੀਤ ਕੌਰ, ਅੰਜੂ ਬਾਲਾ, ਸ਼ਾਮ ਲਾਲ, ਰੂਪ ਲਾਲ ਤੇ ਵਿਜੇ ਜੱਸਲ ਆਦਿ ਮੌਜੂਦ ਸਨ |