ਮੋਬਾਈਲ ਕਾਲਿੰਗ ਦੀ ਦੁਨੀਆ ‘ਚ 15 ਜਨਵਰੀ ਨੂੰ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਕਿਵੇਂ ਤੁਹਾਡੇ ‘ਤੇ ਪਵੇਗਾ ਸਿੱਧਾ ਅਸਰ

0
172

ਨਵੀਂ ਦਿੱਲੀ TLT/ਭਾਰਤ ‘ਚ ਮੋਬਾਈਲ ਕਾਲਿੰਗ ਦੀ ਦੁਨੀਆ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਾਲ 2021 ਦੀ 15 ਜਨਵਰੀ ਤੋਂ ਲੈਂਡਲਾਈਨ ਨਾਲ ਮੋਬਾਈਲ ਤੇ ਕਾਲਿੰਗ ਤੋਂ ਪਹਿਲਾਂ ਹਰ ਇਕ ਯੂਜ਼ਰ ਨੂੰ ਜ਼ੀਰੋ (0) ਡਾਇਲ ਕਰਨਾ ਜ਼ਰੂਰੀ ਹੋ ਜਾਵੇਗਾ। ਇਸ ਮਾਮਲੇ ‘ਚ ਕਮਿਊਨਿਕੇਸ਼ਨ ਮਿਸਟ੍ਰੀ ਵੱਲੋਂ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ ਫਿਕਸਡ ਟੂ ਫਿਕਸਡ, ਮੋਬਾਈਲ ਟੂ ਫਿਕਸਡ ਤੇ ਮੋਬਾਈਲ ਟੂ ਮੋਬਾਈਲ ਲਾਈਨ ‘ਤੇ ਕਾਲਿੰਗ ਤੋਂ ਪਹਿਲਾਂ ਜ਼ੀਰੋ ਲਾਉਣੀ ਜ਼ਰੂਰੀ ਨਹੀਂ ਹੋਵੇਗੀ। ਇਨ੍ਹਾਂ ਤਿੰਨਾਂ ਲਾਈਨਾਂ ‘ਤੇ ਪਹਿਲਾਂ ਦੀ ਤਰ੍ਹਾਂ ਕਾਲਿੰਗ ਕੀਤੀ ਜਾ ਸਕੇਗੀ।ਸਰਕਾਰ ਨੇ ਜ਼ੀਰੋ ਲਾਉਣ ਦੀ ਦਿੱਤੀ ਮਨਜ਼ੂਰੀਦੂਰਸੰਚਾਰ ਵਿਭਾਗ ਵਲੋਂ ਇਸ ਮਾਮਲੇ ‘ਚ ਟੈਲੀਕਾਮ ਕੰਪਨੀਆਂ ਨੂੰ ਇਕ ਜਨਵਰੀ 2021 ਤਕ ਨਵੀਂ ਵਿਵਸਥਾ ਲਾਗੂ ਕਰਨ ਲਈ ਸਾਰੇ ਜ਼ਰੂਰੀ ਉਪਾਅ ਕਰਨ ਦਾ ਨਿਰਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਟੈਲੀਕਾਮ ਰੈਗਯੂਲੇਟਰੀ ਅਥਾਰਟੀ ਆਫ ਇੰਡੀਆ ਨੇ ਇਸੇ ਸਾਲ ਮਈ ਮਹੀਨੇ ‘ਚ ਫਿਕਸਡ ਲਾਈਸ ਤੋਂ ਮੋਬਾਈਲ ਨੰਬਰ ‘ਤੇ ਡਾਲਿੰਗ ਤੋਂ ਪਹਿਲਾਂ ਜ਼ੀਰੋ ਲਾਉਣ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ।

ਯੂਜ਼ਰ ‘ਤੇ ਕੀ ਹੋਵੇਗਾ ਅਸਰਸਰਕਾਰ ਵੱਲੋਂ ਫਿਕਸਡ ਲਾਈਨ ਤੋਂ ਮੋਬਾਈਲ ‘ਤੇ ਡਾਇਲ ਕਰਨ ਤੋਂ ਪਹਿਲਾਂ ਜੀਰੋ ਲਾਉਣ ਨਾਲ ਯੂਜ਼ਰ ਨੂੰ ਨਵੇਂ ਮੋਬਾਈਲ ਨੰਬਰ ਮਿਲਣ ਨਾਲ ਆਸਾਨੀ ਹੋ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਇਕ ਕਦਮ ਨਾਲ 253 ਕਰੋੜ ਨੰਬਰ ਦੀ ਨਵੀਂ ਸੀਰੀਜ ਨੂੰ ਬਣਾਉਣ ‘ਚ ਮਦਦ ਮਿਲੇਗੀ। ਦਰਅਸਲ ਭਾਰਤ ‘ਚ ਤੇਜ਼ੀ ਨਾਲ ਫੋਨ ਯੂਜ਼ਰ ਦੀ ਗਿਣਤੀ ਵੱਧ ਰਹੀ ਹੈ। ਅਜਿਹੇ ‘ਚ ਕਮਿਊਨਿਕੇਸ਼ਨ ਮਿਨਿਸਟ੍ਰੀ ਜ਼ਿਆਦਾ ਗਿਣਤੀ ‘ਚ ਨਵੇਂ ਕਾਲਿੰਗ ਨੰਬਰ ਦੀ ਲੋੜ ਪੈ ਰਹੀ ਹੈ।