ਦੇਨਾ ਬੈਂਕ ਦੇ ਗਾਹਕਾਂ ਨੂੰ ਮਿਲ ਰਿਹਾ ਨਵਾਂ Account Number, IFSC, ਕੱਲ੍ਹ ਤੋਂ ਬੰਦ ਹੋ ਜਾਵੇਗਾ ਪੁਰਾਣਾ ਖ਼ਾਤਾ

0
124

ਨਵੀਂ ਦਿੱਲੀ TLT/ ਦੇਨਾ ਬੈਂਕ ਦਾ ਬੈਂਕ ਆਫ ਬੜੌਦਾ ‘ਚ ਰਲੇਵਾਂ ਹੋਣ ਤੋਂ ਬਾਅਦ ਗਾਹਕਾਂ ਨੂੰ ਨਵੇਂ Account Number, IFSC ਅਤੇ MICR ਨੰਬਰ ਜਾਰੀ ਕੀਤੇ ਜਾਣ ਲੱਗੇ ਹਨ। ਦੇਨਾ ਬੈਂਕ ਦੇ ਗਾਹਕਾਂ ਨੂੰ ਭੇਜੇ ਜਾ ਰਹੇ ਐੱਸਐੱਮਐੱਸ ‘ਚ ਦੱਸਿਆ ਗਿਆ ਹੈ ਕਿ 28 ਨਵੰਬਰ ਨੂੰ ਉਨ੍ਹਾਂ ਦਾ ਦੇਨਾ ਬੈਂਕ ਦਾ ਖਾਤਾ ਬੈਂਕ ਆਫ ਬੜੌਦਾ ‘ਚ ਮਾਈਗ੍ਰੇਟ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਨਵਾਂ ਖਾਤਾ ਨੰਬਰ, ਆਈਐੱਸਐੱਸਸੀ ਕੋਡ ਵੀ ਦਿੱਤਾ ਜਾ ਰਿਹਾ ਹੈ। ਐੱਸਐੱਮਐੱਸ ‘ਚ ਅੱਗੇ ਲਿਖਿਆ ਹੈ ਕਿ ਪੁਰਾਣਾ ਖਾਤਾ 29 ਨਵੰਬਰ ਤੋਂ ਬੰਦ ਹੋ ਜਾਵੇਗਾ। ਭਾਵ ਇਨ੍ਹਾਂ ਦਿਨਾਂ ਤੋਂ ਖਾਤਾਧਾਰਕ ਆਪਣੇ ਨਵੇਂ ਖਾਤਾ ਨੰਬਰ ਦਾ ਹੀ ਉਪਯੋਗ ਕਰਨ।

14 ਅੰਕਾਂ ਦਾ ਹੈ ਨਵਾਂ ਖਾਤਾ ਨੰਬਰ

ਦੇਨਾ ਬੈਂਕ ਦਾ ਖਾਤਾ ਨੰਬਰ 12 ਅੰਕਾਂ ਦਾ ਸੀ। ਨਵਾਂ ਖਾਤਾ ਨੰਬਰ 14 ਅੰਕਾਂ ਦਾ ਹੈ। ਗਾਹਕਾਂ ਨੂੰ ਐੱਸਐੱਮਐੱਸ ਤੋਂ ਇਲਾਵਾ ਈ-ਮੇਲ ਦੇ ਮਾਧਿਅਮ ਨਾਲ ਸੂਚਨਾ ਭੇਜੀ ਜਾ ਰਹੀ ਹੈ। ਉਥੇ ਹੀ ਗਾਹਕਾਂ ਨੂੰ ਨਵੀਂ ਪਾ ਸਬੁੱਕ ਜਾਰੀ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਬੈਂਕ ਆਫ ਬੜੌਦਾ ਅਧਿਕਾਰੀਆਂ ਅਨੁਸਾਰ, ਦੇਨਾ ਬੈਂਕ ਦਾ ਬੈਂਕ ਆਫ ਬੜੌਦਾ ‘ਚ ਰਲੇਵਾਂ ਸੰਪਨ ਹੋ ਚੁੱਕਾ ਹੈ। 27 ਅਕਤੂਬਰ ਤੋਂ ਬੈਂਕ ਆਫ ਬੜੌਦਾ ‘ਚ ਦੇਨਾ ਬੈਂਕ ਦੇ ਕਈ ਕਾਰਜ ਹੋ ਰਹੇ ਹਨ। ਹੁਣ ਖਾਤਿਆਂ ਨੂੰ ਮਾਈਗ੍ਰੇਟ ਕਰਨ ਦਾ ਕੰਮ ਹੋ ਰਿਹਾ ਹੈ।

ਜਿਨਾਂ ਗਾਹਕਾਂ ਨੂੰ ਮੈਸੇਜ ਨਹੀਂ ਮਿਲਿਆ, ਉਹ ਕੀ ਕਰਨ?

ਦੇਨਾ ਬੈਂਕ ਦੇ ਜਿਨਾਂ ਗਾਹਕਾਂ ਨੂੰ ਬੈਂਕ ਤੋਂ ਮੈਸੇਜ ਨਾ ਮਿਲਿਆ ਹੈ, ਤਾਂ ਬੈਂਕ ਆਫ ਬੜੌਦਾ ਦੀ ਵੈਬਸਾਈਟ ‘ਤੇ Amalgamation ‘ਤੇ ਕਲਿੱਕ ਕਰੋ। ਇਹੀ ਕੰਮ ਨਜ਼ਦੀਕੀ ਬੈਂਕ ਦੀ ਸ਼ਾਖਾ ‘ਚ ਜਾ ਕੇ ਕੀਤਾ ਜਾ ਸਕਦਾ ਹੈ। ਬੈਂਕ ਆਫ ਬੜੌਦਾ ਨੇ ਗਾਹਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ। ਦੱਸ ਦੇਈਏ ਕਿ, ਜਨਵਰੀ 2019 ‘ਚ ਬੈਂਕ ਆਫ ਬੜੌਦਾ ‘ਚ ਦੇਨਾ ਬੈਂਕ ਦੇ ਨਾਲ ਹੀ ਵਿਜਯਾ ਬੈਂਕ ਦਾ ਰਲੇਵਾਂ ਹੋ ਗਿਆ ਸੀ। ਇਸ ਤੋਂ ਬਾਅਦ ਬੈਂਕ ਆਫ ਬੜੌਦਾ ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਬੈਂਕ ਬਣ ਗਈ ਹੈ। ਬੈਂਕ ਆਫ ਬੜੌਦਾ, ਵਿਜਯਾ ਬੈਂਕ ਤੇ ਦੇਨਾ ਬੈਂਕ ਦੇ ਰਲੇਵੇਂ ਤੋਂ ਬਾਅਦ ਬਣਨ ਵਾਲੀ ਨਵੀਂ ਇਕਾਈ ਦਾ ਕਾਰੋਬਾਰ 14.82 ਲੱਖ ਕਰੋੜ ਹੋਵੇਗਾ ਅਤੇ ਉਹ ਐੱਸਬੀਆਈ ਤੇ ਆਈਸੀਆਈਸੀਆਈ ਬੈਂਕ ਤੋਂ ਬਾਅਦ ਤੀਸਰਾ ਸਭ ਤੋਂ ਵੱਡਾ ਰੈਂਕ ਹੋਵੇਗਾ।