ਪੰਜਾਬ ਦੇ ਨੌਜਵਾਨਾਂ ਲਈ ਫ਼ੌਜ ‘ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਇਸ ਤਾਰੀਕ ਨੂੰ ਹੋਣਗੇ ਟਰਾਇਲ

0
135

ਫ਼ਤਹਿਗੜ੍ਹ ਸਾਹਿਬ TLT/ ਫ਼ੌਜ ‘ਚ ਭਰਤੀ ਲਈ ਭਾਰਤ ਸਰਕਾਰ ਵੱਲੋਂ ਭਰਤੀ ਰੈਲੀ ਦੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਰੈਲੀ ਸਬੰਧੀ 2 ਜੂਨ 2020 ਤੋਂ 16 ਜੁਲਾਈ 2020 ਤਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਹਿਗੜ੍ਹ ਸਾਹਿਬ ਵੱਲੋਂ ਦੱਸਿਆ ਗਿਆ ਕਿ ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੀ ਭਰਤੀ ਰੈਲੀ ਦਾ ਸ਼ਡਿਊਲ ਮਿਤੀ 7-02-2021 ਤੋਂ 26-2-2021 ਦੌਰਾਨ ਹੋਵੇਗਾ। ਜਿਨ੍ਹਾਂ ਉਮੀਦਵਾਰਾਂ ਨੇ ਆਨਲਾਈਨ ਫਾਰਮ ਅਪਲਾਈ ਕੀਤੇ ਸਨ, ਉਹ ਉਮੀਦਵਾਰ ਇਸ ਭਰਤੀ ਰੈਲੀ ‘ਚ ਭਾਗ ਲੈ ਸਕਣਗੇ। ਇਹ ਰੈਲੀ ਏਡੀਐੱਸਆਰ ਗਰਾਊਂਡ, ਸਾਹਮਣੇ ਫਲਾਇੰਗ ਕਲੱਬ, ਪਟਿਆਲਾ-ਸੰਗਰੂਰ ਰੋਡ ਪਟਿਆਲਾ ਵਿਖੇ ਹੋਵੇਗੀ।