ਓਨਟਾਰੀਓ:ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਤੇ ਧੋਖਾਧੜੀ ਦਾ ਮਾਮਲਾ ਦਰਜ

0
102

TLT/ ਓਨਟਾਰੀਓ ਸਰਕਾਰ ਨੇ ਸੂਚਨਾ ਤਕਨਾਲੋਜੀ ਵਿਚ ਕੰਮ ਕਰਨ ਵਾਲੇ ਚਾਰ ਪਰਿਵਾਰਕ ਮੈਂਬਰਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਇਹ ਹੈ ਕਿ ਇਨ੍ਹਾਂ ਨੇ ਕੋਰੋਨਾ ਰਾਹਤ ਫੰਡਾਂ ਵਿਚ 11 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਹੈ।

ਸੰਜੇ ਮਦਾਨ ਨਾਂ ਦੇ ਭਾਰਤੀ ਵਿਅਕਤੀ ਦੇ ਦੋ ਬਾਲਗ ਬੇਟੇ ਹਨ। ਓਂਟਾਰੀਓ ਸੁਪੀਰੀਅਰ ਕੋਰਟ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਅਨੁਸਾਰ ਸੰਜੇ ਮਦਾਨ, ਸ਼ਾਲਿਨੀ ਮਦਾਨ, ਉਨ੍ਹਾਂ ਦੇ ਬੇਟੇ ਚਿੰਮਯਾ ਮਦਾਨ ਅਤੇ ਉੱਜਵਲ ਮਦਾਨ ਅਤੇ ਉਨ੍ਹਾਂ ਦੇ ਸਾਥੀ ਵਿਧਾਨ ਸਿੰਘ ਨੇ ਲੱਖਾਂ ਡਾਲਰ ਦੀ ਹੇਰਾਫੇਰੀ ਕੀਤੀ ਹੈ। ਕੋਰੋਨਾ ਰਾਹਤ ਫੰਡਾਂ ਵਿਚ ਇਸ ਕੋਰੋਨਾ ਮਹਾਮਾਰੀ ਦੌਰਾਨ ਇੰਨੇ ਵੱਡੇ ਦੋਸ਼ ਲੱਗਣੇ ਵਾਕਿਆ ਹੀ ਬਹੁਤ ਸ਼ਰਮਨਾਕ ਹਨ।