10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਐਲਾਨੀਆਂ, ਪੜ੍ਹੋ ਪੂਰੀ ਜਾਣਕਾਰੀ

0
344

TLT/ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮਾਰਚ 2021 ਵਿਚ ਕਰਵਾਈਆਂ ਜਾਣ ਵਾਲੀਆਂ ਰੈਗੂਲਰ ਅਤੇ ਓਪਨ ਸਕੂਲਾਂ ਦੀਆਂ ਕਲਾਸਾਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਬਿਨਾ ਲੇਟ ਫੀਸ ਦੇ ਬੋਰਡ ਦੀ ਪ੍ਰੀਖਿਆ ਫੀਸ ਦਾ ਭੁਗਤਾਨ ਕਰਾਉਣ ਦੀ ਆਖਰੀ ਤਰੀਕ 10 ਦਸੰਬਰ 2020 ਹੈ। ਉਥੇ 2 ਹਜ਼ਾਰ ਰੁਪਏ ਲੇਟ ਫੀਸ ਦੇ ਨਾਲ 22 ਜਨਵਰੀ ਤਕ ਭੁਗਤਾਨ ਕੀਤਾ ਜਾ ਸਕਦਾ ਹੈ। ਆਫਿਸ਼ੀਅਲ ਵੈਬਸਾਈਟ ’ਤੇ ਜਾ ਕੇ ਤਰੀਕਾਂ ਦੀ ਜਾਂਚ ਕਰ ਸਕਦੇ ਹੋ।ਇਹ ਹਨ ਮਹੱਤਵਪੂਰਨ ਤਰੀਕਾਂ

  • ਬਿਨਾਂ ਲੇਟ ਫੀਸ ਦੇ ਚਲਾਨ ਬਣਾਉਣ ਦੀ ਆਖਰੀ ਤਰੀਕ : 1 ਦਸੰਬਰ 2020
  • 500 ਰੁਪਏ ਲੇਟ ਫੀਸ ਨਾਲ ਚਲਾਨ ਪੇਸ਼ ਕਰਨ ਦੀ ਆਖਰੀ ਤਰੀਕ : 15 ਦਸੰਬਰ 2020
  • 1000 ਰੁਪਏ ਲੇਟ ਫੀਸ ਨਾਲ ਚਲਾਨ ਬਣਾਉਣ ਦੀ ਦੀ ਆਖਰੀ ਤਰੀਕ : 31 ਦਸੰਬਰ 2020
  • 2000 ਰੁਪਏ ਲੇਟ ਫੀਸ ਨਾਲ ਚਲਾਨ ਬਣਾਉਣ ਦੀ ਆਖਰੀ ਤਰੀਕ : 15 ਜਨਵਰੀ 2021
  • ਬਿਨਾਂ ਲੇਟ ਫੀਸ ਨਾਲ ਚਲਾਨ ਨਾਲ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ : 10 ਦਸੰਬਰ 2020
  • 500 ਰੁਪਏ ਲੇਟ ਫੀਸ ਨਾਲ ਚਲਾਨ ਜ਼ਰੀਏ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ : 21 ਦਸੰਬਰ 2020
  • 1000 ਰੁਪਏ ਲੇਟ ਫੀਸ ਨਾਲ ਚਲਾਨ ਜ਼ਰੀਏ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ : 1 ਜਨਵਰੀ 2020
  • 2000 ਰੁਪਏ ਲੇਟ ਫੀਸ ਨਾਲ ਚਲਾਨ ਜ਼ਰੀਏ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ : 22 ਜਨਵਰੀ 2021