ਜਲੰਧਰ ਦੇ ਸ਼ਿਵ ਸ਼ਕਤੀ ਸ਼ੋਅਰੂਮ ਦੇ ਸੇਲਜ਼ ਐਗਜ਼ੀਕਿਊਟਿਵ ਨਾਲ 60,000 ਰੁਪਏ ਦੀ ਠੱਗੀ

0
100

ਠੱਗੀ ਦੇ ਰੋਜ਼ ਨਿੱਤ ਨਵੇਂ ਕਾਰਨਾਮੇ ਦੇਖ

ਜਲੰਧਰ :(ਰਮੇਸ਼ ਗਾਬਾ) ਠੱਗੀ ਦੇ ਰੋਜ਼ ਨਿੱਤ ਨਵੇਂ ਕਾਰਨਾਮੇ ਦੇਖਣ ਨੂੰ ਮਿਲਦੇ ਹਨ ਅਤੇ ਠੱਗ ਅਜਿਹੇ ਰਸਤੇ ਲੱਭ ਲੈਂਦੇ ਹਨ ਜਿਸ ਨਾਲ ਕਿ ਉਨ੍ਹਾਂ ਉਪਰ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਅਤੇ ਉਹ ਠੱਗੀ ਮਾਰ ਕੇ ਨਿਕਲ ਜਾਣ। ਅਜਿਹਾ ਹੀ ਇਕ ਘਟਨਾ ਭਗਤ ਸਿੰਘ ਚੌਕ ਲਾਗੇ ਪੈਂਦੇ ਸ਼ਿਵ ਸ਼ਕਤੀ ਸ਼ੋਅਰੂਮ ‘ਤੇ ਘਟੀ ਜਿੱਥੇ ਇਕ ਨੌਜਵਾਨ ਨੇ ਪੇਟੀਐਮ (Paytm) ਦੀ ਜਾਅਲੀ ਐਪ ਜ਼ਰੀਏ ਪੇਮੈਂਟ ਕਰਦੇ ਹੋਏ ਉੱਥੋਂ ਹਜ਼ਾਰਾਂ ਰੁਪਏ ਦਾ ਸਾਮਾਨ ਖ਼ਰੀਦ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸ਼ਕਤੀ ਸ਼ੋਅਰੂਮ ਦੇ ਸੇਲਜ਼ ਐਗਜ਼ੀਕਿਊਟਿਵ ਵਾਸੀ ਸ਼ੇਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰੇ ਤਕਰੀਬਨ ਇਕ-ਡੇਢ ਵਜੇ ਸ਼ੁਭਮ ਨਾਂ ਦਾ ਨੌਜਵਾਨ ਸ਼ੋਅਰੂਮ ‘ਚ ਆਇਆ ਅਤੇ ਈਓਐੱਸ 200 ਕੈਮਰਾ ਦਿਖਾਉਣ ਲਈ ਕਿਹਾ। ਜਦੋਂ ਕੈਮਰਾ ਉਸ ਨੂੰ ਦਿੱਤਾ ਤਾਂ ਉਸ ਦੀ ਕੀਮਤ 60 ਹਜ਼ਾਰ ਰੁਪਏ ਦੱਸੀ ਗਈ। ਨੌਜਵਾਨ ਨੇ ਪੇਟੀਐਮ ਰਾਹੀਂ ਉਸ ਨੂੰ 60 ਹਜ਼ਾਰ ਰੁਪਿਆ ਭੇਜਣ ਦਾ ਮੈਸੇਜ ਦਿਖਾ ਦਿੱਤਾ। ਕਮਲਪ੍ਰੀਤ ਨੇ ਦੱਸਿਆ ਕਿ ਪੇਮੈਂਟ ਦਾ ਮੈਸੇਜ ਉਸ ਦੇ ਦੂਸਰੇ ਸ਼ੋਅਰੂਮ ‘ਚ ਬੈਠਦੇ ਮਾਲਕਾਂ ਕੋਲ ਜਾਂਦਾ ਸੀ। ਦੁਕਾਨ ‘ਤੇ ਭੀੜ ਹੋਣ ਕਾਰਨ ਮਾਲਕਾਂ ਨੂੰ ਇਸ ਬਾਰੇ ਨਹੀਂ ਪੁੱਛਿਆ। ਜਦ ਬਾਅਦ ਵਿਚ ਇਸ ਗੱਲ ਦੀ ਤਹਿਕੀਕਾਤ ਕੀਤੀ ਗਈ ਤਾਂ 60,000 ਰੁਪਏ ਦੀ ਕੋਈ ਵੀ ਪੇਮੈਂਟ ਉਨ੍ਹਾਂ ਦੇ ਅਕਾਊਂਟ ‘ਚ ਟਰਾਂਸਫਰ ਨਹੀਂ ਹੋਈ ਜਿਸ ‘ਤੇ ਉਹ ਉਸ ਨੌਜਵਾਨ ਵੱਲੋਂ ਦੱਸੇ ਗਏ ਐਡਰੈੱਸ ‘ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਐਡਰੈੱਸ ਵੀ ਜਾਅਲੀ ਸੀ। ਉਸ ਨਾਂ ਅਤੇ ਹੁਲੀਏ ਦਾ ਕੋਈ ਵੀ ਨੌਜਵਾਨ ਉਸ ਘਰ ‘ਚ ਨਹੀਂ ਰਹਿੰਦਾ ਸੀ। ਕਮਲਪ੍ਰੀਤ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਥਾਣਾ 3 ਦੀ ਪੁਲਿਸ ਨੂੰ ਕਰ ਦਿੱਤੀ ਹੈ।