ਵਿਦੇਸ਼ ਤੋਂ ਇੰਗਲੈਂਡ ਆਉਣ ਵਾਲਿਆਂ ਨੂੰ ਮਿਲੀ ਰਾਹਤ

0
70

ਲੰਡਨ (TLT) : ਵਿਦੇਸ਼ਾਂ ਤੋਂ ਇੰਗਲੈਂਡ ਆਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਬਿ੍ਟੇਨ ਦੀ ਕੋਰੋਨਾ ਵਾਇਰਸ ਸੇਫ ਸੂਚੀ ਵਿਚ ਨਾ ਆਉਣ ਵਾਲੇ ਦੇਸ਼ਾਂ ਤੋਂ ਜੇਕਰ ਕੋਈ ਆਉਂਦਾ ਹੈ ਅਤੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਸਿਰਫ਼ ਪੰਜ ਦਿਨ ਹੀ ਕੁਆਰੰਟਾਈਨ ਰਹਿਣਾ ਹੋਵੇਗਾ। ਫ਼ੈਸਲੇ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਨਵਾਂ ਨਿਯਮ 15 ਦਸੰਬਰ ਤੋਂ ਲਾਗੂ ਹੋਵੇਗਾ।

ਪਹਿਲੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤੇ ਤਕ ਕੁਆਰੰਟਾਈਨ ਵਿਚ ਰਹਿਣਾ ਹੁੰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਤੋਂ ਸੈਰਸਪਾਟਾ ਖੇਤਰ ਦੇ ਹਾਲਾਤ ਸੁਧਰਨਗੇ। ਖ਼ਾਸ ਗੱਲ ਇਹ ਹੈ ਕਿ ਉੱਤਰੀ ਆਇਰਲੈਂਡ, ਵੇਲਜ਼ ਅਤੇ ਸਕਾਟਲੈਂਡ ਤੋਂ ਆਉਣ ਵਾਲੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਉਧਰ, ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਪੰਜ ਕਰੋੜ 90 ਲੱਖ ਤੋਂ ਜ਼ਿਆਦਾ ਹੋ ਗਈ ਹੈ।

ਸਿਰਫ਼ ਦੋ ਦਿਨਾਂ ਅੰਦਰ 10 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਉੱਥੇ ਇਕ ਕਰੋੜ 20 ਲੱਖ ਤੋਂ ਜ਼ਿਆਦਾ ਲੋਕ ਕੋਰੋੋਨਾ ਪ੍ਰਭਾਵਿਤ ਹਨ ਅਤੇ ਹੁਣ ਤਕ 2 ਲੱਖ 57 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਿ੍ਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ ‘ਤੇ ਬ੍ਰਾਜ਼ੀਲ ਹੈ। ਇੱਥੇ ਮਿ੍ਤਕਾਂ ਦੀ ਗਿਣਤੀ ਇਕ ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।ਮਲੇਸ਼ੀਆ ਦੀ ਸਰਕਾਰ ਨੇ ਰਬੜ ਦੇ ਦਸਤਾਨੇ ਬਣਾਉਣ ਵਾਲੀਆਂ ਫੈਕਟਰੀ ‘ਟਾਪ ਗਲੱਵ ਕਾਰਪ’ ਦੀਆਂ ਕੁਝ ਫੈਕਟਰੀਆਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਦੋ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਦੇ ਪਾਜ਼ੇਟਿਵ ਆਉਣ ਪਿੱਛੋਂ ਇਹ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ‘ਟਾਪ ਗਲੱਵ ਕਾਰਪ’ ਦੀਆਂ ਦੇਸ਼ ਵਿਚ ਸਥਿਤ 28 ਫੈਕਟਰੀਆਂ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰੇਗੀ। ਇਸ ਐਲਾਨ ਪਿੱਛੋਂ ਟਾਪ ਗਲੱਵ ਦੇ ਸ਼ੇਅਰ ਕਾਫ਼ੀ ਡਿੱਗ ਗਏ ਹਨ। ਮਹਾਮਾਰੀ ਵਿਚ ਵੱਡੀ ਡਿਮਾਂਡ ਕਾਰਨ ਇਸ ਸਾਲ ਕੰਪਨੀ ਨੂੰ ਰਿਕਾਰਡ ਮੁਨਾਫ਼ਾ ਹੋਇਆ ਹੈ।