ਸਰਬ ਨੌਜਵਾਨ ਸਭਾ ਨੇ 30ਵੇਂ ਸਲਾਨਾ ਸਮਾਗਮ ਦੌਰਾਨ ਪੰਜ ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ

0
139

ਫਗਵਾੜਾ 23 ਨਵੰਬਰ (TLT) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਜਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਸਬੰਧੀ 30ਵਾਂ ਸਲਾਨਾ ਸਮਾਗਮ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜੱਸੀ ਬੰਗਾ ਵਾਈਸ ਚੇਅਰਮੈਨ ਯੂ.ਐਸ.ਏ. ਯੂਨਿਟ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਜਿਸ ਵਿਚ ਪੰਜ ਜਰੂਰਤਮੰਦ ਜੋੜਿਆਂ ਦੇ ਸਾਮੂਹਿਕ ਆਨੰਦ ਕਾਰਜ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ ਐਸ.ਈ. ਪਾਵਰਕਾਮ ਪਟਿਆਲਾ ਸ੍ਰੀ ਪਵਨ ਕੁਮਾਰ ਬੀਸਲਾ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ‘ਚ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਹਾਕੀ ਓਲੰਪੀਅਨ ਸ੍ਰ. ਸੁਰਿੰਦਰ ਸਿੰਘ (ਸੇਵਾ ਮੁਕਤ ਆਈ.ਜੀ.) ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ, ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸ੍ਰੋਮਣੀ ਅਕਾਲੀ ਦਲ (ਅ) ਦੇ ਰਾਸ਼ਟਰੀ ਕਾਰਜਕਾਰਣੀ ਮੈਂਬਰ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਵੀ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਸ੍ਰੀਮਤੀ ਸੋਮ ਪ੍ਰਕਾਸ਼ ਕੈਂਥ ਨੇ ਜਿੱਥੇ 15 ਹਜਾਰ ਰੁਪਏ ਸਹਾਇਤਾ ਵਜੋਂ ਸਭਾ ਨੂੰ ਭੇਂਟ ਕੀਤੇ ਉੱਥੇ ਹੀ ਸ੍ਰੀ ਸੋਮ ਪ੍ਰਕਾਸ਼ ਕੈਂਥ ਦੇ ਐਮ.ਪੀ. ਫੰਡ ਵਿਚੋਂ ਦੋ ਲੱਖ ਰੁਪਏ ਗ੍ਰਾਂਟ ਦੁਆਉਣ ਦਾ ਐਲਾਨ ਵੀ ਕੀਤਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਉਣਾ ਸਭਾ ਦਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਜਿਸ ਲਈ ਉਹ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਇਸ ਸੰਸਥਾ ਨਾਲ ਜੁੜੇ ਹਰ ਵਿਅਕਤੀ ਨੂੰ ਤਹਿ ਦਿਲੋਂ ਵਧਾਈ ਦਿੰਦੇ ਹਨ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸੁਰਿੰਦਰ ਸਿੰਘ ਸੋਢੀ ਅਤੇ ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸਮਾਜ ਸੇਵਾ ਦੇ ਖੇਤਰ ਵਿਚ ਸਭਾ ਵਲੋਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉਸ ਨਾਲ ਫਗਵਾੜਾ ਦੀ ਚਰਚਾ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਹੁੰਦੀ ਹੈ। ਰਜਿੰਦਰ ਸਿੰਘ ਫੌਜੀ ਨੇ ਆਸ ਪ੍ਰਗਟਾਈ ਕਿ ਦੋਆਬਾ ਵਿਚ ਸਮਾਜ ਸੇਵਾ ਦੇ ਮਿਸ਼ਨ ਨੂੰ ਕਰੀਬ 30 ਸਾਲ ਤੋਂ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਦੇ ਉਪਰਾਲੇ ਨੂੰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਨਵ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਨਮਾਨ ਤੌਹਫੇ ਵਜੋਂ ਭੇਂਟ ਕੀਤਾ। ਵਿਆਹ ਦੇ ਸਰਟੀਫਿਕੇਟ ਜੱਸੀ ਬੰਗਾ ਯੂ.ਐਸ.ਏ. ਅਤੇ , ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਜ਼ ਦੇ ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਕੋਹਲੀ ਨੇ ਭੇਂਟ ਕੀਤੇ। ਡੋਲੀ ਤੋਰਨ ਦੀ ਰਸਮ ਗੁਰੂ ਮਾਂ ਸਵਰਨ ਦੇਵਾ ਜੀ ਅਸ਼ੋਕ ਸੇਠੀ ਫਾਈਨ ਸਵਿੱਚਜ ਨੇ ਪੂਰੀ ਕਰਵਾਈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਮਹਿਮਾਨਾ ਅਤੇ ਸਮਾਗਮ ਨੂੰ ਸਫਲ ਬਨਾਉਣ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਾਬਕਾ ਮੇਅਰ ਅਰੁਣ ਖੋਸਲਾ, ਮੰਡਲ ਭਾਜਪਾ ਪ੍ਰਧਾਨ ਪਰਮਜੀਤ ਪੰਮਾ ਚਾਚੋਕੀ, ਭਾਰਤੀ ਸ਼ਰਮਾ ਮਹਿਲਾ ਮੋਰਚਾ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ,ਇਸਤਰੀ ਅਕਾਲੀ ਦਲ ਦੀ ਸੂਬਾ ਸਕੱਤਰ ਪ੍ਰਿਤਪਾਲ ਕੌਰ ਤੁਲੀ, ਆਰ.ਐਸ.ਐਸ. ਆਗੂ ਸ਼ਿਵ ਹਾਂਡਾ, ਜਸਵਿੰਦਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਸਰਬਰ ਗੁਲਾਮ ਸੱਬਾ, ਪ੍ਰਿੰਸੀਪਲ ਗੁਰਮੀਤ ਪਲਾਹੀ, ਸਾਬਕਾ ਕੌਂਸਲਰ ਬੰਟੀ ਵਾਲੀਆ, ਤ੍ਰਿਪਤਾ ਸ਼ਰਮਾ, ਜਗਜੀਤ ਸਿੰਘ ਬਿੱਟੂ, ਡਾ. ਐਸ. ਰਾਜਨ, ਡਾ. ਤੁਸ਼ਾਰ ਅੱਗਰਵਾਲ, ਡਾ. ਚਿਮਨ ਅਰੋੜਾ, ਹਰਦੀਪ ਕੁਮਾਰ ਐਕਸ.ਈ.ਐਨ. ਗੁਰਾਇਆ, ਗੁਰਭੇਜ ਸਿੰਘ ਚੌਕੀ ਇੰਚਾਰਜ ਜੀ.ਆਰ.ਪੀ., ਹੁਸਨ ਲਾਲ ਸਾਬਕਾ ਕੌਂਸਲਰ, ਸਭਾ ਦੇ ਸਰਪ੍ਰਸਤ ਸਤਪਾਲ ਲਾਂਬਾ, ਰਜਤ ਭਨੋਟ, ਮਨੀਸ਼ ਸਿੰਗਲਾ,ਪ੍ਰਮੋਦ ਜਲੋਟਾ,ਏ.ਐਸ.ਆਈ. ਰਜਿੰਦਰ ਕੁਮਾਰ,ਸੁਰਿੰਦਰ ਕੁਮਾਰ ਏ.ਐਸ.ਆਈ. ਟਰੈਫਿਕ, ਅਵਤਾਰ ਪੰਮਾ,ਮਲਕੀਅਤ ਸਿੰਘ ਰਘਬੋਤਰਾ, ਕੁਲਵੰਤ ਸਿੰਘ ਚੌਕੀ ਇੰਚਾਰਜ ਇੰਡਸਟ੍ਰੀਅਲ ਏਰੀਆ, ਵਰਿੰਦਰ ਸਿੰਘ ਕੰਬੋਜ, ਪਰਮਜੀਤ ਕੌਰ ਕੰਬੋਜ ਸਾਬਕਾ ਕੌਂਸਲਰ, ਗੁਰਦੀਪ ਸਿੰਘ ਤੁਲੀ, ਵਰੁਣ ਚੱਕ ਹਕੀਮ, ਉਂਕਾਰ ਜਗਦੇਵ, ਕੁਲਬੀਰ ਬਾਵਾ, ਪੰਜਾਬੀ ਗਾਇਕ ਮਨਮੀਤ ਮੇਵੀ, ਜਸਬੀਰ ਮਾਹੀ, ਲਵਪ੍ਰੀਤ ਲਵ, ਬਲਜੀਤ ਕੌਰ, ਅਸ਼ੋਕ ਸ਼ਰਮਾ,  ਰਮਨ ਨਹਿਰਾ, ਰਣਜੀਤ ਮਲ੍ਹਣ, ਪਰਮਜੀਤ ਰਾਏ, ਗੁਰਦੀਪ ਸਿੰਘ ਕੰਗ, ਰਮੇਸ਼ ਅਰੋੜਾ, ਰਾਜੀਵ ਦੀਕਸ਼ਿਤ, ਨੀਤੂ ਗੁਡਿੰਗ, ਜਗਜੀਤ ਸਿੰਘ ਸੇਠ, ਸਮਾਜ ਸੇਵਕ ਇੰਦਰਜੀਤ ਕਾਲੜਾ, ਅਨੰਤ ਦੀਕਸ਼ਿਤ, ਯਤਿੰਦਰ ਰਾਹੀ, ਡਾ.ਕੁਲਦੀਪ ਸਿੰਘ, ਸੁਰਜੀਤ ਕੁਮਾਰ, ਸ਼ਿਵ ਕੁਮਾਰ, ਆਰ.ਪੀ. ਸ਼ਰਮਾ, ਰਵਿੰਦਰ ਸਿੰਘ ਰਾਏ, ਹੈੱਪੀ ਬਰੋਕਰ, ਸਵਰਨ ਸਿੰਘ, ਪਰਵਿੰਦਰਜੀਤ ਸਿੰਘ, ਮਨਜੀਤ ਵਰਮਾ, ਸੌਰਵ ਮੱਲ੍ਹਣ, ਕੁਸ਼ ਖੋਸਲਾ, ਤੇਜਵਿੰਦਰ ਦੁਸਾਂਝ, ਡਾ. ਨਰੇਸ਼ ਬਿੱਟੂ, ਸਾਹਿਬਜੀਤ ਸਾਬੀ, ਕੁਲਤਾਰ ਬਸਰਾ, ਮਨਦੀਪ ਸ਼ਰਮਾ, ਪਰਮਜੀਤ ਬਸਰਾ, ਪ੍ਰਿੰਸ ਸ਼ਰਮਾ, ਚਰਨਪ੍ਰੀਤ ਸਿੰਘ ਆਦਿ ਹਾਜਰ ਸਨ।