ਟਰੱਕ ਨਾਲ ਟੱਕਰਾ ਕਾਰ ਨੂੰ ਲੱਗੀ ਅੱਗ, ਛੇ ਲੋਕ ਜ਼ਿੰਦਾ ਸੜੇ

0
111

ਸੁਰੇਂਦਰਨਗਰ (TLT News): ਗੁਜਰਾਤ (Gujrat) ਦੇ ਸੁਰੇਂਦਰਨਗਰ ਜ਼ਿਲ੍ਹੇ ‘ਚ ਟਰੱਕ ਅਤੇ ਕਾਰ (Truck and Car Collapse) ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਮਾਲਵਾਨ ਖੇਰਵਾ ਨੇੜੇ ਰਮਾਪੀਰ ਮੰਦਰ ਨੇੜੇ ਵਾਪਰਿਆ।

ਟਰੱਕ ਦੇ ਈਕੋ ਕਾਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਈਕੋ ਕਾਰ ਨੂੰ ਅੱਗ ਲੱਗ ਗਈ ਅਤੇ ਸਾਰੇ ਲੋਕ ਅਦੰਰ ਜ਼ਿੰਦਾ ਸੜ ਗਏ। ਕਾਰ ਇੰਨੀ ਬੁਰੀ ਤਰ੍ਹਾਂ ਸੜ ਗਈ ਕਿ ਇਸ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਪਛਾਣਨਾ ਮੁਸ਼ਕਲ ਸੀ।

ਮਿਲੀ ਜਾਣਕਾਰੀ ਮੁਤਾਬਕ, ਪਾਟਨ ਜ਼ਿਲ੍ਹੇ ਦੇ ਵਰਹੀ ਤਾਲੁਕ ਦੇ ਪਿੰਡ ਕੋਇਡਾ ਦਾ ਇੱਕ ਪਰਿਵਾਰ ਚੋਟੀਲਾ ਮੰਦਰ ਗਿਆ ਸੀ। ਇਹ ਹਾਦਸਾ ਘਰ ਪਰਤਦਿਆਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸੀ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਕਾਰ ਵਿੱਚ ਇੱਕ ਗੈਸ ਕਿੱਟ ਸੀ, ਜਿਸ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ। ਐਫਐਸਐਲ ਦੀ ਟੀਮ ਆ ਕੇ ਜਾਂਚ ਕਰੇਗੀ। ਵਾਹਨ ਦੀ ਨੰਬਰ ਪਲੇਟ ਦੇ ਅਧਾਰ ‘ਤੇ ਇਨ੍ਹਾਂ ਲੋਕਾਂ ਦੀ ਰਿਹਾਇਸ਼ ਦੀ ਜਾਂਚ ਕੀਤੀ ਜਾਵੇਗੀ।