ਅਮਰੀਕਾ ‘ਚ ਮਾਲ ਅੰਦਰ ਗੋਲੀਬਾਰੀ, 8 ਲੋਕ ਜ਼ਖ਼ਮੀ

0
1464

ਵਾਸ਼ਿੰਗਟਨ, 21 ਨਵੰਬਰ (TLT News)- ਅਮਰੀਕਾ ਦੇ ਵਿਸਕਾਨਸਿਨ ਸੂਬੇ ‘ਚ ਇਕ ਮਾਲ ਅੰਦਰ ਗੋਲੀਬਾਰੀ ਹੋਣ ਕਾਰਨ ਅੱਠ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਵਾਪਰੀ ਅਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਫ਼ਰਾਰ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਘਟਨਾ ਵਿਸਕਾਨਸਿਨ ਸੂਬੇ ਦੇ ਵਵਾਤੋਸਾ ‘ਚ ਮਿਲਵੌਕੀ ਦੇ ਨੇੜੇ ਮੇਟਫੇਅਰ ਮਾਲ ‘ਚ ਵਾਪਰੀ।