ਜੇ.ਐਨ.ਯੂ. ਹਿੰਸਾ ‘ਚ ਦਿੱਲੀ ਪੁਲਿਸ ਨੇ ਖ਼ੁਦ ਨੂੰ ਦਿੱਤੀ ਕਲੀਨ ਚਿੱਟ

0
104

ਨਵੀਂ ਦਿੱਲੀ, 19 ਨਵੰਬਰ (TLT News)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੰਪਲੈਕਸ ਅੰਦਰ 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਇਕ ਕਮੇਟੀ ਨੇ ਸਥਾਨਕ ਪੁਲਿਸ ਨੂੰ ਕਲੀਨ ਚਿੱਟ ਦਿੱਤੀ ਹੈ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਿਕ ਜੇ.ਐਨ.ਯੂ. ਹਿੰਸਾ ਲਈ ਸਥਾਨਕ ਦਿੱਲੀ ਪੁਲਿਸ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਸਾਲ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਕਰੀਬ 100 ਨਕਾਬਪੋਸ਼ ਲੋਕ ਡਾਂਗਾਂ ਨਾਲ ਕੈਂਪਸ ਅੰਦਰ ਦਾਖਲ ਹੋਏ ਸਨ ਤੇ ਕਰੀਬ 4 ਘੰਟਿਆਂ ਤੱਕ ਉਨ੍ਹਾਂ ਵਲੋਂ ਭੰਨਤੋੜ ਕੀਤੀ ਗਈ। ਇਸ ਘਟਨਾ ਵਿਚ 36 ਲੋਕ ਜ਼ਖਮੀ ਹੋਏ ਸਨ। ਜਿਨ੍ਹਾਂ ਵਿਚ ਵਿਦਿਆਰਥੀ, ਅਧਿਆਪਕ ਤੇ ਹੋਰ ਸਟਾਫ਼ ਮੈਂਬਰ ਸ਼ਾਮਲ ਸਨ। ਇਸ ਘਟਨਾਕ੍ਰਮ ਵਿਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।