ਕਿਸਾਨ ਆਗੂਆਂ ਨਾਲ ਬੈਠਕ ਦੌਰਾਨ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ

0
49

ਚੰਡੀਗੜ੍ਹ, 18 ਨਵੰਬਰ (TLT News)- ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਦੀ ਅੱਜ ਕਿਸਾਨ ਭਵਨ ਕਿਸਾਨ ਆਗੂਆਂ ਨਾਲ ਬੈਠਕ ਹੋਈ। ਬੈਠਕ ਤੋਂ ਬਾਅਦ ਗੱਲਬਾਤ ਕਰਦਿਆਂ ਮੰਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਟਰੇਨਾਂ ਨੂੰ ਜਾਣ ਦੀਆਂ ਆਗਿਆ ਦਿੱਤੀ ਜਾਵੇ। ਮੰਤਰੀਆਂ ਨੇ ਦੱਸਿਆ ਕਿ ਬੈਠਕ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਯਾਤਰੀਆਂ ਗੱਡੀਆਂ ਨੂੰ ਮਾਲ ਗੱਡੀਆਂ ਨਾਲ ਚਲਾਉਣ ਦੀ ਜ਼ਿੱਦ ਫੜ ਕੇ ਬੈਠੀ ਹੈ, ਜੋ ਕਿ ਸਹੀ ਨਹੀਂ ਹੈ।