ਬੀਜੇਪੀ ਲੀਡਰ ਭਿਆਨਕ ਹਾਦਸੇ ਦਾ ਸ਼ਿਕਾਰ, ਕਾਰ ਤਬਾਹ

0
74

ਬੀਜੇਪੀ ਨੇਤਾ ਖੁਸ਼ਬੂ ਸੁੰਦਰ ਤਾਮਿਲਨਾਡੂ ਦੇ ਮੱਲਮਾਰੂਵਥੂਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ‘ਚ ਉਨ੍ਹਾਂ ਦੀ ਜਾਨ ਵਾਲ-ਵਾਲ ਬਚੀ। ਮੱਲਮਾਰੂਵਥੂਰ ਨੇੜੇ ਕਾਰ ਟੈਂਕਰ ਨਾਲ ਟਕਰਾ ਗਈ।

ਟੱਕਰ ਇੰਨੀ ਖਤਰਨਾਕ ਸੀ ਕਿ ਕਾਰ ਦੀ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ, ਗਨੀਮਤ ਇਹ ਰਹੀ ਕਿ ਉਨ੍ਹਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਇਸ ਘਟਨਾ ਸਬੰਧੀ ਜਾਂਚ ਕਰ ਰਹੀ ਹੈ।