ਅਣਪਛਾਤੇ ਵਿਅਕਤੀਆਂ ਵਲੋਂ ਮੋਟਰ ਗੈਰਾਜ ‘ਤੇ ਅੰਨ੍ਹੇਵਾਹ ਗੋਲਾਬਾਰੀ

0
118

ਟਾਂਗਰਾ, 17 ਨਵੰਬਰ(TLT News)- ਜੀ. ਟੀ. ਰੋਡ ਟਾਂਗਰਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਇਕ ਮੋਟਰ ਗੈਰਾਜ ‘ਤੇ ਗੋਲੀਬਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਇਕ ਡੀਲਰ ਵਲੋਂ ਆਪਣੇ ਨਾਲ 10-12 ਵਿਅਕਤੀ ਨੂੰ ਨਾਲ ਲਿਆ ਕੇ ਰਾਤ ਕਰੀਬ 11 ਵਜੇ ਮੋਟਰ ਗੈਰਾਜ ‘ਤੇ ਖੜ੍ਹੀਆਂ ਗੱਡੀਆਂ ‘ਤੇ ਸਿੱਧੀਆਂ ਗੋਲੀਆਂ ਮਾਰ ਕੇ 10-12 ਦੇ ਕਰੀਬ ਗੱਡੀਆਂ ਨੂੰ ਨੁਕਸਾਨ ਪੁਚਾਇਆ ਗਿਆ। ਇਸ ਦੌਰਾਨ ਮੋਟਰ ਗੈਰਜ ਦੇ ਮਾਲਕ ਨੇ ਭੱਜ ਕੇ ਜਾਨ ਬਚਾਈ।