ਪਟਾਕਿਆਂ ਕਾਰਨ ਝੁਲਸੀ ਭਾਜਪਾ ਦੀ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ ਪੋਤੀ, ਮੌਤ

0
149

ਲਖਨਊ, 17 ਨਵੰਬਰ (TLT News)- ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ 8 ਸਾਲਾ ਪੋਤੀ ਦੀ ਪਟਾਕਿਆਂ ਕਾਰਨ ਝੁਲਸਣ ਤੋਂ ਬਾਅਦ ਮੌਤ ਹੋ ਗਈ। ਰੀਤਾ ਬਹੁਗੁਣਾ ਜੋਸ਼ੀ ਪ੍ਰਯਾਗਰਾਜ ਤੋਂ ਸੰਸਦ ਮੈਂਬਰ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਬੁਰੀ ਤਰ੍ਹਾਂ ਝੁਲਸ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ। ਇੱਥੇ ਉਸ ਨੇ ਦਮ ਤੋੜ ਦਿੱਤਾ।