ਮੌਸਮ ਦਾ ਬਦਲਿਆ ਮਿਜ਼ਾਜ, ਹਿਮਾਚਲ ਪ੍ਰਦੇਸ਼ ਦੇ ਪਹਾੜਾਂ ‘ਚ ਵਿਛੀ ਬਰਫ਼ ਚਿੱਟੀ ਚਾਦਰ

0
116

ਸ਼ਿਮਲਾ, 16 ਨਵੰਬਰ (TLT News)- ਉੱਤਰੀ ਭਾਰਤ ਸਣੇ ਕਈ ਪਹਾੜੀ ਸੂਬਿਆਂ ‘ਚ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ ਅਤੇ ਨਾਰਕੰਡਾ ‘ਚ ਅੱਜ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਉੱਥੇ ਹੀ ਬੀਤੀ ਰਾਤ ਮਨਾਲੀ, ਡਲਹੌਜ਼ੀ ਸਣੇ ਸੂਬੇ ਦੀਆਂ ਕਈ ਥਾਵਾਂ ‘ਤੇ ਵੀ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਕਿਨੌਰ, ਲਾਹੌਲ ਸਪਿਤੀ, ਕੁੱਲੂ, ਰੋਹਤਾਂਗ, ਬਾਰਾਚਾਲਾ, ਸ਼ਿੰਕੁਲਾ ਅਤੇ ਕੁੰਜੁਮ ‘ਚ ਬਰਫ਼ਬਾਰੀ ਕਾਰਨ ਪਹਾੜ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਗਏ ਹਨ। ਤਾਜ਼ਾ ਬਰਫ਼ਬਾਰੀ ਤੋਂ ਬਾਅਦ ਸੂਬੇ ਦੀਆਂ ਕਈ ਸੈਲਾਨੀ ਥਾਵਾਂ ‘ਤੇ ਸੈਲਾਨੀਆਂ ਦੀ ਆਮਦ ਵਧਣ ਦੇ ਆਸਾਰ ਹਨ।