ਰੂਪਨਗਰ ਪੁਲਿਸ ਵਲੋਂ 2000 ਦੇ ਨੋਟਾਂ ਦੀ 6 ਲੱਖ 50 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਨਾਲ ਤਿੰਨ ਕਾਬੂ

0
122

ਰੂਪਨਗਰ , , 13 ਨਵੰਬਰ { TLT News}-ਰੂਪਨਗਰ ਪੁਲੀਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਛੇੜੀ ਮੁਹਿੰਮ ਦੇ ਚਲਦੇ 6 ਲੱਖ 50 ਹਜ਼ਾਰ ਜਿਸ ਵਿਚ ਦੋ ਹਜ਼ਾਰ ਦੇ ਨੋਟ ਹਨ , ਦੀ ਜਾਅਲੀ ਕਰੰਸੀ ਸਾਹਿਤ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ । ਜਾਣਕਾਰੀ ਐਸ ਐਸ ਪੀ ਰੂਪਨਗਰ ਨੇ ਦਿੰਦਿਆਂ ਦੱਸਿਆ ਕਿ ਫੜੇ ਗਏ ਤਿੰਨ ਨੌਜਵਾਨਾਂ ਵਿਚੋਂ ਇੱਕ ਰੂਪਨਗਰ ਅਤੇ 2 ਅੰਬਾਲਾ ( ਹਰਿਆਣਾ ) ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਨਕਲੀ ਕਰੰਸੀ ਦੇ ਨਾਲ ਇਕ ਕੱਟਰ ,ਲੈਪਟਾਪ ਤੇ ਇੱਕ ਆਰਟਿਗਾ ਗੱਡੀ ਵੀ ਬਰਾਮਦ ਕੀਤੀ ਗਈ ਹੈ । ਇਨ੍ਹਾਂ ਤੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕੀ ਇਹ ਕਰੰਸੀ ਕਿਥੋਂ ਲੈ ਕੇ ਆਉਂਦੇ ਸਨ ਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਸਨ ।