ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਕੀਤਾ ਰਾਹੁਲ ਗਾਂਧੀ ਦਾ ਜ਼ਿਕਰ, ਕਿਹਾ- ਉਨ੍ਹਾਂ ‘ਚ ਯੋਗਤਾ ਅਤੇ ਜਨੂਨ ਦੀ ਕਮੀ

0
1131

ਵਾਸ਼ਿੰਗਟਨ, 13 ਨਵੰਬਰ (TLT News)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਇਕ ਕਿਤਾਬ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਰਾਹੁਲ ਗਾਂਧੀ ਇਕ ‘ਨਰਵਸ (ਘਬਰਾਏ) ਅਤੇ ਤਿਆਰੀ’ ਕਰਦੇ ਹੋਏ ਅਜਿਹੇ ਵਿਦਿਆਰਥੀ ਵਾਂਗ ਲੱਗੇ, ਜਿਹੜਾ ਆਪਣੇ ਅਧਿਆਪਕ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਪਰ ਉਸ ਦੇ ਅੰਦਰ ‘ਵਿਸ਼ੇ ਦਾ ਮਾਸਟਰ’ ਬਣਨ ਲਈ ਜਨੂਨ ਜਾਂ ਯੋਗਤਾ ਦੀ ਕਮੀ ਹੈ। ਓਬਾਮਾ ਨੇ ਆਪਣੇ ਕਾਰਜਕਾਲ ਦੇ ਸੰਸਮਰਣਾਂ ‘ਤੇ ਲਿਖੀ ਕਿਤਾਬ ‘ਏ ਪ੍ਰੈਜ਼ੀਡੈਂਟ ਲੈਂਡ’ ‘ਚ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਇਸ ਕਿਤਾਬ ਦੀ ਸਮੀਖਿਆ ਲਿਖੀ ਹੈ। ਇਸ ਕਿਤਾਬ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਓਬਾਮਾ ਨੇ ਲਿਖਿਆ ਹੈ ਕਿ ਉਨ੍ਹਾਂ ‘ਚ ਇਕ ਤਰ੍ਹਾਂ ਦੀ ‘ਪ੍ਰਭਾਵਿਤ ਕਰਨ ਵਾਲੀ ਇਮਾਨਦਾਰੀ’ ਹੈ। 768 ਪੰਨਿਆਂ ਦਾ ਓਬਾਮਾ ਦਾ ਸੰਸਮਰਣ ਉਨ੍ਹਾਂ ਦੇ ਸਿਆਸਤ ‘ਚ ਰੱਖੇ ਕਦਮਾਂ ਅਤੇ ਸਿਖਰ ਤੱਕ ਪਹੁੰਚਣ ਦੇ ਸਫ਼ਰ ‘ਤੇ ਆਧਾਰਿਤ ਹੈ।