ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਫ਼ੌਜੀ ਨੇ ਚਲਾਈਆਂ ਗੋਲੀਆਂ, 2 ਸਕੇ ਭਰਾਵਾਂ ਦੀ ਮੌਤ

0
51

ਨੌਸ਼ਹਿਰਾ ਮੱਝਾ ਸਿੰਘ, 13 ਨਵੰਬਰ (TLT News)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਪਿੰਡ ਕਲੇਰ ਖ਼ੁਰਦ ਵਿਖੇ ਅੱਜ ਸਵੇਰੇ ਕਰੀਬ 10.45 ਵਜੇ ਚਿਰਾਂ ਤੋਂ ਚੱਲਦੇ ਜ਼ਮੀਨੀ ਝਗੜੇ ਦੀ ਵਜ੍ਹਾ ਕਾਰਨ ਇਕ ਸਾਬਕਾ ਫ਼ੌਜੀ ਨੇ ਆਪਣੀ ਰਾਈਫ਼ਲ ਨਾਲ ਗੋਲੀਆਂ ਚਲਾ ਕੇ ਦੋ ਸਕੇ ਭਰਾਵਾਂ ਨੂੰ ਮੌਕੇ ‘ਤੇ ਹੀ ਮਾਰ ਦਿੱਤਾ, ਜਦੋਂ ਕਿ ਦੋ ਹੋਰ ਗੰਭੀਰ ਫੱਟੜ ਕਰ ਦਿੱਤੇ, ਜਿਨ੍ਹਾਂ ‘ਚ ਇਕ ਔਰਤ ਅਤੇ ਮ੍ਰਿਤਕ ਵਿਅਕਤੀ ਦਾ ਲੜਕਾ ਹੈ। ਪੁਲਿਸ ਥਾਣਾ ਸੇਖਵਾਂ ਦੇ ਐਸ. ਐਚ. ਓ. ਲਖਵਿੰਦਰ ਸਿੰਘ ਅਤੇ ਡੀ. ਐਸ. ਪੀ. ਬਟਾਲਾ ਗੁਰਦੀਪ ਸਿੰਘ ਨੇ ਮੌਕੇ ‘ਤੇ ਪੁੱਜ ਕੇ ਪੁਲਿਸ ਕਾਰਵਾਈ ਸ਼ੁਰੂ ਕਰ ਕੇ ਦੋਹਾਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਡੀ. ਐਸ. ਪੀ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ।