ਸਫ਼ਾਈ ਕਰਮੀਆਂ ਨੇ ਡੇਰਾਬੱਸੀ ਨਗਰ ਕੌਂਸਲ ਦੇ ਦਫ਼ਤਰ ਨੂੰ ਬਣਾਇਆ ਡੰਪਿੰਗ ਗਰਾਊਂਡ

0
121

ਡੇਰਾਬੱਸੀ, 12 ਨਵੰਬਰ (TLT News)-ਨਗਰ ਕੌਂਸਲ ਦਫ਼ਤਰ ਡੇਰਾਬੱਸੀ ਵਿਖੇ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਰੋਹ ‘ਚ ਆਏ ਸਫ਼ਾਈ ਕਰਮੀਆਂ ਨੇ ਨਗਰ ਕੌਂਸਲ ਦਫ਼ਤਰ ‘ਚ ਕੂੜਾ ਸੁੱਟ ਕੇ ਉਸ ਨੂੰ ਡੰਪਿੰਗ ਗਰਾਊਂਡ ਬਣਾ ਦਿੱਤਾ। ਕੌਂਸਲ ਦਫ਼ਤਰ ‘ਚ ਧਰਨੇ ‘ਤੇ ਬੈਠੇ ਸਫ਼ਾਈ ਕਰਮੀ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਨੇੜੇ ਆਉਣ ‘ਤੇ ਵੀ ਕਰੀਬ 15 ਮੁਲਜ਼ਮਾਂ ਨੂੰ ਠੇਕੇਦਾਰ ਵਲੋਂ ਤਨਖ਼ਾਹ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੌਂਸਲ ਅਧਿਕਾਰੀਆਂ ਨਾਲ ਗੱਲ ਕਰਨ ‘ਤੇ ਕਿਸੇ ਵਲੋਂ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਰਕੇ ਉਨ੍ਹਾਂ ਵਲੋਂ ਕੂੜਾ ਸੁੱਟ ਰੋਸ ਕੇ ਪ੍ਰਗਟ ਕੀਤਾ ਹੈ।