ਢਿਲਵਾਂ ਵਿਖੇ ਸਥਿਤ ਰੇਲਵੇ ਦੇ ਡੀਪੂ ‘ਚ ਪਏ ਸਾਮਾਨ ਨੂੰ ਅਚਾਨਕ ਅੱਗ

0
35

ਢਿਲਵਾਂ, 12 ਨਵੰਬਰ (TLT News)- ਅੱਜ ਸਵੇਰੇ ਕਰੀਬ 11.15 ਵਜੇ ਢਿਲਵਾਂ ਵਿਖੇ ਸਥਿਤ ਰੇਲਵੇ ਦੇ ਡੀਪੂ ‘ਚ ਪਏ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਰੇਲਵੇ ਡੀਪੂ ‘ਚ ਪਏ ਰੇਲਵੇ ਲਾਈਨਾਂ ਦੇ ਥੱਲੇ ਪੈਣ ਵਾਲੇ ਪਲਾਸਟਿਕ ਦੇ ਰਬੜ ਪੈਡ ਭਾਰੀ ਮਾਤਰਾ ‘ਚ ਰੱਖੇ ਹੋਏ ਸਨ, ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ‘ਤੇ ਕਪੂਰਥਲਾ, ਕਰਤਾਰਪੁਰ ਅਤੇ ਡੇਰਾ ਬਿਆਸ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।