ਅੱਡਾ ਘੋਰਾਗ ਵਿਖੇ ਸਿਹਤ ਵਿਭਾਗ ਦੀ ਭਿਣਕ ਪੈਂਦਿਆਂ ਦੀ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ, ਸ਼ਟਰ ਸੁੱਟ ਕੇ ਹੋਏ ਰਫ਼ੂ-ਚੱਕਰ

0
110

ਘੋਰਾਗ, 10 ਨਵੰਬਰ (TLT News)- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਫੂਡ ਟੈਸਟਿੰਗ ਲੈਬ ਖਰੜ ਦੇ ਸਹਿਯੋਗ ਨਾਲ ਅੱਡਾ ਘੋਰਾਗ ਵਿਖੇ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਦੋਂ ਇਸ ਗੱਲ ਦੀ ਭਿਣਕ ਦੁਕਾਨਦਾਰਾਂ ਨੂੰ ਪਈ ਤਾਂ ਉਹ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਰਫ਼ੂ-ਚੱਕਰ ਹੋ ਗਏ। ਜੋ ਦੁਕਾਨਾਂ ਖੁੱਲ੍ਹੀਆਂ ਸਨ, ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਸੈਂਪਲ ਲਏ ਅਤੇ ਇਸ ਦੌਰਾਨ ਕੁਝ ਦੁਕਾਨਦਾਰ ਤਾਂ ਲਾਇਸੈਂਸ ਦਿਖਾਉਣ ‘ਚ ਹੀ ਅਸਫਲ ਰਹੇ। ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਲਾਇਸੈਂਸ ਬਣਾਉਣ ਅਤੇ ਮਠਿਆਈਆਂ ਨੂੰ ਤਿਆਰ ਕਰਨ ਤੇ ਉਨ੍ਹਾਂ ਦੀ ਖ਼ਰਾਬ ਹੋਣ ਮਿਆਦ ਲਿਖਣ ਅਤੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੁਕਾਨਾਂ ਨੂੰ ਅਪੀਲ ਕੀਤੀ ਕਿ ਉਹ ਮਠਿਆਈਆਂ ‘ਚ ਜਾਨਲੇਵਾ ਰੰਗਾਂ ਦੀ ਵਰਤੋਂ ਨਾ ਕਰਨ। ਇਸ ਮੌਕੇ ਉਨ੍ਹਾਂ ਵਲੋਂ 10 ਕਿਲੋ ਮਠਿਆਈਆਂ ਵੀ ਨਸ਼ਟ ਕੀਤੀਆਂ ਗਈਆਂ। ਇਸ ਦੌਰਾਨ ਫੂਡ ਸੇਫ਼ਟੀ ਅਫ਼ਸਰ ਰਮਨ ਵਿਰਦੀ, ਫੂਡ ਸੇਫ਼ਟੀ ਅਫ਼ਸਰ ਹਰਦੀਪ ਸਿੰਘ, ਪਰਮਜੀਤ ਸਿੰਘ, ਰਾਮ ਲੁਭਾਇਆ ਅਤੇ ਨਸੀਬ ਚੰਦ ਹਾਜ਼ਰ ਸਨ।