ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਮੁੜ ਸ਼ੁਰੂ ਹੋਈ ਹਵਾਈ ਸੇਵਾ

0
123

ਰਾਜਾਸਾਂਸੀ, 10 ਨਵੰਬਰ (TLT News)- ਕੋਰੋਨਾ ਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ‘ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾਂਦੀ ਏਅਰ ਇੰਡੀਆ ਦੀ ਉਡਾਣ, ਜੋ ਮਾਰਚ ਮਹੀਨੇ ਤੋਂ ਬੰਦ ਹੋ ਗਈ ਸੀ, ਉਹ ਫਿਰ ਸ਼ੁਰੂ ਹੋ ਗਈ ਹੈ। ਇਸ ਦੇ ਮੁੜ ਸ਼ੁਰੂ ਹੋਣ ‘ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਣ ਵਾਲੇ ਸ਼ਰਧਾਂਲੂਆਂ ‘ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਯਾਦ ਰਹੇ ਕਿ ਇਹ ਉਡਾਣ ਪਹਿਲਾਂ ਹਫ਼ਤੇ ‘ਚ ਦੋ ਦਿਨ ਚੱਲਦੀ ਸੀ ਅਤੇ ਹੁਣ ਇਹ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਹਫ਼ਤੇ ‘ਚ ਤਿੰਨ ਦਿਨ ਉਡਾਣ ਭਰਿਆ ਕਰੇਗੀ।