ਬਾਰ ਐਸੋਸੀਏਸ਼ਨ ਦੇ ਨਵ ਨਿਯੁਕਤ ਅਹੁਦੇਦਾਰਾਂ ਨੇ ਅਹੁਦੇ ਸੰਭਾਲੇ

0
126

ਲੁਧਿਆਣਾ, 9 ਨਵੰਬਰ (TLT News)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਜੇਤੂ ਕਰਾਰ ਦਿੱਤੇ ਅਹੁਦੇਦਾਰਾਂ ਵਲੋਂ ਅੱਜ ਆਪਣੇ ਅਹੁਦੇ ਸੰਭਾਲ ਲਏ। ਜਿਨ੍ਹਾਂ ਅਹੁਦੇਦਾਰਾਂ ਵਲੋਂ ਅਹੁਦੇ ਸੰਭਾਲੇ ਗਏ ਹਨ, ਉਨ੍ਹਾਂ ‘ਚ ਪ੍ਰਧਾਨ ਗੁਰਕ੍ਰਿਪਾਲ ਸਿੰਘ ਗਿੱਲ, ਸਕੱਤਰ ਐਡਵੋਕੇਟ ਗਗਨਦੀਪ ਸਿੰਘ ਸੈਣੀ, ਉਪ ਪ੍ਰਧਾਨ ਪਰਵਿੰਦਰ ਸਿੰਘ ਪਰੀ ਮੁੱਖ ਤੌਰ ‘ਤੇ ਸ਼ਾਮਿਲ ਹਨ। ਅੱਜ ਸਵੇਰੇ ਚੋਣ ਅਧਿਕਾਰੀ ਜਗਮੋਹਨ ਸਿੰਘ ਵੜੈਚ ਨੇ ਇਨ੍ਹਾਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।