ਭਾਰਤ ‘ਚ ਪ੍ਰਦੂਸ਼ਣ ਨੇ ਘਟਾਈ ਲੋਕਾਂ ਦੀ ਔਸਤ ਉਮਰ, ਦਿੱਲੀ ‘ਚ ਵਧਿਆ ਖਤਰਾ

0
134

ਨਵੀਂ ਦਿੱਲੀ (TLT News): ਸ਼ਹਿਰੀ ਵਿਕਾਸ ਮੰਤਰਾਲੇ ਦੀ ਸੰਸਦੀ ਕਮੇਟੀ ਦੀ ਬੈਠਕ ‘ਚ ਸਿਹਤ ਮੰਤਰਾਲੇ ਵੱਲੋਂ ਦਿੱਤੀ ਪ੍ਰੈਜ਼ੇਂਟੇਸ਼ਨ ‘ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਕ ਖੋਜ ਮੁਤਾਬਕ 2016 ਤੋਂ 2019 ਦਰਮਿਆਨ ਸਿਰਫ ਚਾਰ ਦਿਨ ਹੀ ਦਿੱਲੀ ਦੀ ਆਬੋ ਹਾਵਾ ਠੀਕ ਰਹੀ ਤੇ 366 ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਤ ਰਹੇ।

ਪ੍ਰਦੂਸ਼ਣ ਦੇ ਚੱਲਦਿਆਂ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ। ਜਿਸ ਨਾਲ ਲੋਕ ਜ਼ਿਆਦਾ ਛਿੱਕਣਹਗੇ ਤੇ ਡ੍ਰੌਪਲੈਟਸ ਜ਼ਿਆਦਾ ਦੇਰ ਤਕ ਹਵਾ ‘ਚ ਰਹਿ ਸਕਦੇ ਹਨ। ਇਸ ਵਜ੍ਹਾ ਨਾਲ ਕੋਰੋਨਾ ਵਧਣ ਦਾ ਖਤਰਾ ਹੈ। ਸੰਸਦੀ ਕਮੇਟੀ ਨੂੰ ਸਿਹਤ ਮੰਤਰਾਲੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰਦੂਸ਼ਣ ਕਾਰਨ ਤੇ ਇਸ ਨਾਲ ਜੁੜੀਆਂ ਬਿਮਾਰੀਆਂ ਕਾਰਨ ਭਾਰਤ ‘ਚ 12.5 ਫੀਸਦ ਲੋਕਾਂ ਦੀ ਮੌਤ ਹੁੰਦੀ ਹੈ। ਪ੍ਰਦੂਸ਼ਣ ਕਾਰਨ ਭਾਰਤ ‘ਚ ਲੋਕਾਂ ਦੀ ਔਸਤ ਉਮਰ 1.7 ਸਾਲ ਘੱਟ ਹੋ ਗਈ ਹੈ।

ਇਸ ਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆਂ ਦੇ 30 ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ‘ਚ ਭਾਰਤ ਦੇ 21 ਸ਼ਹਿਰ ਹਨ। ਦਿੱਲੀ ‘ਚ ਪ੍ਰਦੂਸ਼ਣ ਕਾਰਨ 1.7 ਗੁਣਾ ਜੀਵਨ ਦਾ ਰਿਸਕ ਵਧ ਗਿਆ ਹੈ। ਇਸ ਦੇ ਚੱਲਦਿਆਂ ਇਕ ਅੰਦਾਜ਼ੇ ਮੁਤਾਬਕ ਹਰ ਸਾਲ 10,000 ਤੋਂ ਲੈਕੇ 30,000 ਤਕ ਲੋਕਾਂ ਦੀ ਮੌਤ ਹੋ ਰਹੀ ਹੈ।