ਦਰਦਨਾਕ ਸੜਕ ਹਾਦਸੇ ਵਿਚ ਸ੍ਰੀ ਗੰਗਾਨਗਰ ਵਾਸੀ ਇਕ ਮਹਿਲਾ ਦੀ ਮੌਤ, ਚਾਰ ਜ਼ਖ਼ਮੀ

0
99

ਮਲੋਟ, 6 ਨਵੰਬਰ (TLT News)-ਬੀਤੀ ਦੇਰ ਰਾਤ ਮਲੋਟ ਲਾਗਲੇ ਪਿੰਡ ਕਰਮਗੜ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਸ੍ਰੀ ਗੰਗਾਨਗਰ ਵਾਸੀ ਪਰਿਵਾਰ ਦੀ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਡਰਾਈਵਰ ਸਣੇ ਚਾਰ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਮਲੋਟ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਬਾਅਦ ਵਿਚ ਉਨ੍ਹਾਂ ਨੂੰ ਜ਼ਿਆਦਾ ਗੰਭੀਰ ਸੱਟਾਂ ਹੋਣ ਕਾਰਨ ਭੁੱਚੋ (ਬਠਿੰਡਾ) ਰੈਫਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਕਾਰ ਕਿਸੇ ਵਾਹਨ ਨਾਲ ਟਕਰਾ ਗਈ ਜਿਸ ਦਾ ਕਿ ਪਤਾ ਨਹੀਂ ਲੱਗ ਸਕਿਆ ਹੈ। ਸ਼੍ਰੀ ਗੰਗਾਨਗਰ ਵਾਸੀ ਦੀਪਕ ਬਾਂਸਲ ਆਪਣੀ ਪਤਨੀ ਸਾਕਸ਼ੀ ਬਾਂਸਲ ਅਤੇ ਆਪਣੇ ਬੇਟਾ ਬੇਟੀ ਦੇ ਨਾਲ ਸ੍ਰੀਗੰਗਾਨਗਰ ਵੱਲ ਆਪਣੇ ਘਰ ਜਾ ਰਿਹਾ ਸੀ ਕਿ ਅਚਾਨਕ ਮਲੋਟ ਤੋ ਅਬੋਹਰ ਰੋਡ ਸਥਿਤ ਪਿੰਡ ਕਰਮਗੜ ਨੇੜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਹ ਭਾਣਾ ਵਾਪਰ ਗਿਆ । ਹਾਦਸੇ ਵਿੱਚ ਦੀਪਕ ਬਾਂਸਲ ਦੀ ਪਤਨੀ ਸਾਕਸ਼ੀ ਬਾਂਸਲ ਦੀ ਮੌਤ ਹੋਣ ਦਾ ਸਮਾਚਾਰ ਹੈ ਅਤੇ ਬਾਕੀ ਜ਼ਖਮੀ ਹਾਲਤ ਵਿਚ ਭੁੱਚੋ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ।