ਮਹਿਲਾ ਸਰਪੰਚ, ਪਤੀ ਅਤੇ ਪੁੱਤਰ ਸਮੇਤ 4 ਵਿਆਕਤੀਆਂ ਖਿਲਾਫ 307 ਦਾ ਮਾਮਲਾ ਦਰਜ

0
124

ਮਮਦੋਟ, 4 ਨਵੰਬਰ (TLT News)- ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ ਵਿਖੇ ਜ਼ਮੀਨੀ ਵਿਵਾਦ ਦੀ ਰੰਜਿਸ਼ ਤਹਿਤ ਚੱਲੀ ਗੋਲੀ ਕਾਰਨ ਪਿੰਡ ਦੀ ਮਹਿਲਾ ਸਰਪੰਚ, ਉਸ ਦੇ ਪਤੀ ਅਤੇ ਪੁੱਤਰ ਸਮੇਤ 4 ਵਿਆਕਤੀਆਂ ਖਿਲਾਫ ਥਾਣਾ ਮਮਦੋਟ ਵਿਖੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਸਰਬਜੀਤ ਸਿੰਘ ਪੁੱਤਰ ਦਲੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਮਾਮਲੇ ‘ਚ ਜੈਲ ਸਿੰਘ ਪੁੱਤਰ ਨਿਹਾਲ ਸਿੰਘ, ਤਰਲੋਕ ਸਿੰਘ ਪੁੱਤਰ ਨਿਹਾਲ ਸਿੰਘ, ਛਿੰਦਰ ਕੌਰ ਸਰਪੰਚ ਪਤਨੀ ਜੈਲ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਜੈਲ ਸਿੰਘ ਵਾਸੀਆਨ ਖੁੰਦਰ ਹਿਠਾੜ ਖਿਲਾਫ ਆਈ. ਪੀ. ਸੀ. ਦੀ ਧਾਰਾ 307, 506, 34 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।