ਲੋਕਾਂ ਤਕ ਪਹੁੰਚ ਕਰਨ ਲਈ ਮੁੱਖ ਮੰਤਰੀ ਨੇ ਲੱਭੀ ਨਵੀਂ ਤਰਕੀਬ, ‘ਕੌਫੀ ਵਿਦ ਸੀਐਮ’ ਪ੍ਰੋਗਰਾਮ ਕਰਨਗੇ ਸ਼ੁਰੂ

0
127

ਗੋਆ ‘ਚ ਬੀਜੇਪੀ ਸਰਕਾਰ ਕਰਨ ਜੌਹਰ ਦੇ ਪ੍ਰੋਗਰਾਮ ‘ਕੌਫੀ ਵਿਦ ਕਰਨ’ ਦੀ ਤਰਜ਼ ‘ਤੇ ‘ਕੌਫੀ ਵਿਦ ਸੀਐਮ’ ਸ਼ੁਰੂ ਕਰਨ ਜਾ ਰਹੀ ਹੈ। ਦਰਅਸਲ ਬੀਜੇਪੀ ਗੋਆ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣੇ ਤੋਂ ਹੀ ਤਿਆਰੀ ‘ਚ ਜੁੱਟ ਗਈ ਹੈ।

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਮੁਤਾਬਕ ਸੂਬੇ ‘ਚ ਬੀਜੇਪੀ ‘ਕੌਫੀ ਵਿਦ ਸੀਐਮ’ ਸੀਰੀਜ਼ ਦੀ ਸ਼ੁਰੂਆਤ ਕਰੇਗੀ ਜਿਸ ਜ਼ਰੀਏ ਨੌਜਵਾਨ ਤਕ ਪਹੁੰਚ ਕੀਤੀ ਜਾ ਸਕੇ। ਇਸ ਤਹਿਤ ਮੁੱਖ ਮੰਤਰੀ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਜਾਣਗੇ ਤੇ ਨੌਜਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਬਾਰੇ ਚਰਚਾ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਪਾਰਟੀ ਦੇ ਸਹਿਯੋਗ ਨਾਲ ਅਸੀਂ ‘ਕੌਫੀ ਵਿਦ ਸੀਐਮ’ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਉਨ੍ਹਾਂ ਕਿਹਾ ਮੈਂ ਨੌਜਵਾਨਾਂ ਦੀਆਂ ਸ਼ਿਕਾਇਤਾਂ ਦਾ ਹੱਰ=ਲ ਕਰਨ ਲਈ ਸੂਬੇ ਦੇ ਜ਼ਿਲ੍ਹਿਆਂ ਤੇ ਉਪ ਜ਼ਿਲ੍ਹਿਆਂ ‘ਚ ਯਾਤਰਾ ਕਰਾਂਗਾ। ਸਾਵੰਤ ਨੇ ਕਿਹਾ ਬੀਜੇਪੀ ਨੌਜਵਾਨਾਂ, ਕਿਸਾਨਾਂ ਤੇ ਆਮ ਲੋਕਾਂ ਦੀ ਸਰਕਾਰ ਹੈ।