ਪਾਵਰਕਾਮ ਸੀ. ਐਚ. ਬੀ. ਠੇਕਾ ਕਾਮਿਆਂ ਵਲੋਂ ਪ੍ਰਦਰਸ਼ਨ, ਪਟਿਆਲਾ ਬੱਸ ਅੱਡਾ ਕੀਤਾ ਜਾਮ

0
39

ਪਟਿਆਲਾ, 3 ਨਵੰਬਰ (TLT News)- ਪਾਵਰਕਾਮ ਸੀ. ਐਚ. ਬੀ. ਠੇਕਾ ਕਾਮਿਆਂ ਨੇ ਅੱਜ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਪਟਿਆਲਾ ਬੱਸ ਅੱਡਾ ਜਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਛਾਂਟੀ ਦੀ ਨੀਤੀ ਪੱਕੇ ਤੌਰ ‘ਤੇ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਵਿਭਾਗ ‘ਚ ਲਿਆ ਕੇ ਰੈਗੂਲਰ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੇ ਨੌਕਰੀ ਦਾ ਪ੍ਰਬੰਧ ਕਰਨ ਅਤੇ ਹੋਰ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ।