ਪਾਕਿ ਵਾਲੇ ਪਾਸਿਓਂ ਭਾਰਤ ਅੰਦਰ ਦੋ ਵਾਰ ਦਾਖ਼ਲ ਹੋਇਆ ਡਰੋਨ

0
124

ਦੋਰਾਂਗਲਾ, 31 ਅਕਤੂਬਰ (TLT News)- ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ‘ਤੇ ਠਾਕੁਰਪੁਰ ਪੋਸਟ ਨੇੜੇ ਬੀਤੇ ਰਾਤ ਦੋ ਵਾਰ ਪਾਕਿਸਤਾਨ ਵਲੋਂ ਆਏ ਡਰੋਨ ਦੇਖੇ ਗਏ। ਸਰਹੱਦ ‘ਤੇ ਤਾਇਨਾਤ ਵਲੋਂ ਬੀ. ਐਸ. ਐਫ. ਦੇ ਜਵਾਨਾਂ ਵਲੋਂ ਰਾਤ ਦੇ ਹਨੇਰੇ ‘ਚ ਕੀਤੇ 64 ਰੋਂਦ ਫਾਇਰ ਦੇ ਕਾਰਨ ਇਹ ਡਰੋਨ ਦੋਹੀਂ ਵਾਰ ਪਾਕਿ ਵੱਲ ਮੁੜ ਗਿਆ। ਇਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਅਤੇ ਬੀ. ਐਸ. ਐਫ. ਵਲੋਂ ਇਲਾਕੇ ਅੰਦਰ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਕੋਈ ਸ਼ੱਕੀ ਚੀਜ਼ ਹਾਸਲ ਨਹੀਂ ਹੋਈ।