ਮਜੀਠਾ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ

0
1974

ਮਜੀਠਾ (ਅੰਮ੍ਰਿਤਸਰ), 30 ਅਕਤੂਬਰ (TLT)- ਮਜੀਠਾ-ਸੋਹੀਆਂ ਸੜਕ ‘ਤੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਮਜੀਠਾ ਦੇ ਨਾਲ ਲੱਗਦੇ ਗੁੱਜਰਾਂ ਦੇ ਇਕ ਡੇਰੇ ਨੂੰ ਲੱਗੀ ਭਿਆਨਕ ਅੱਗ ਲੱਗ ਗਈ। ਇਕੱਤਰ ਜਾਣਕਾਰੀ ਅਨੁਸਾਰ ਕਾਜੂ ਪੁੱਤਰ ਮੀਰਾਬਖਸ਼, ਮਸਕੀਨ ਪੁੱਤਰ ਨਿਜ਼ਾਮ ਦੀਨ ਅਤੇ ਲਿਆਕਤ ਅਲੀ ਪੁੱਤਰ ਮੌਜੂ ਆਪਣੇ ਪਰਿਵਾਰਾਂ ਸਮੇਤ ਵੱਖ ਵੱਖ ਤਿੰਨ ਡੇਰਿਆਂ ‘ਚ ਰਹਿੰਦੇ ਸਨ। ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਡੇਰੇ ‘ਤੇ ਪਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਉਨ੍ਹਾਂ ਦੀਆਂ ਰਿਹਾਇਸ਼ਾਂ ਨੂੰ ਵੀ ਲਪੇਟ ‘ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਉਨ੍ਹਾਂ ਦੇ ਡੇਰੇ ਉੱਪਰੋਂ ਲੰਘਦੀ 11 ਕੇ. ਵੀ. ਲਾਈਨ ਦੀਆਂ ਤਾਰਾਂ ‘ਚੋਂ ਅਚਾਨਕ ਸਪਾਰਕ ਹੋਣ ਕਾਰਨ ਲੱਗੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਉਨ੍ਹਾਂ ਦਾ ਪੰਜ ਲੱਖ ਰੁਪਏ ਦੇ ਕਰੀਬ ਮਾਲੀ ਨੁਕਸਾਨ ਹੋਇਆ ਹੈ।