ਹਾਈਕੋਰਟ ਨੇ 31 ਅਕਤੂਬਰ ਤੋਂ ਲੈ ਕੇ 27 ਨਵੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਫਰਵਰੀ ਅਤੇ ਮਾਰਚ 2021 ਤੱਕ ਕੀਤੀ

0
186

TLT/– ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜੱਜਾਂ, ਵਕੀਲਾਂ, ਸਟਾਫ਼ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 31 ਅਕਤੂਬਰ ਤੋਂ ਲੈ ਕੇ 27 ਨਵੰਬਰ ਤੱਕ ਦੇ ਨਿਰਧਾਰਿਤ ਕੇਸਾਂ ਦੀ ਸੁਣਵਾਈ ਟਾਲਦੇ ਹੋਏ ਅਗਲੇ ਸਾਲ ਫਰਵਰੀ ਅਤੇ ਮਾਰਚ 2021 ‘ਚ ਤਰੀਕਾਂ ਨਿਸ਼ਚਿਤ ਕੀਤੀਆਂ ਹੈ, ਜਦਕਿ ਅਤਿ ਜ਼ਰੂਰੀ ਕੇਸਾ ਦੀ ਸੁਣਵਾਈ ਹੋ ਰਹੀ ਹੈ। ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਬੇਰੀ ਨੇ ਜਾਰੀ ਪੱਤਰ ‘ਚ ਦਿੱਤੀ।