ਰਾਜ ਸਭਾ ਚੋਣਾਂ ‘ਚ ਸਪਾ ਨੂੰ ਹਰਾਉਣ ਲਈ ਜੇਕਰ ਸਾਨੂੰ ਭਾਜਪਾ ਦਾ ਸਾਥ ਦੇਣ ਪਿਆ ਤਾਂ ਅਸੀਂ ਉਹ ਵੀ ਦੇਵਾਂਗੇ- ਮਾਇਆਵਤੀ

0
109

ਲਖਨਊ, 29 ਅਕਤੂਬਰ (TLT News)- ਬਸਪਾ ਮੁਖੀ ਮਾਇਆਵਤੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਫ਼ਿਰਕੂ ਤਾਕਤਾਂ ਨਾਲ ਲੜਨ ਲਈ ਸਮਾਜਵਾਦੀ ਪਾਰਟੀ (ਸਪਾ) ਨਾਲ ਹੱਥ ਮਿਲਾਇਆ ਸੀ ਪਰ ਉਸ ਦੇ ਪਰਿਵਾਰਕ ਮਤਭੇਦ ਕਾਰਨ ਬਸਪਾ ਨਾਲ ਗਠਜੋੜ ਕਰਕੇ ਵੀ ਉਹ ਵਧੇਰੇ ਲਾਭ ਨਹੀਂ ਚੁੱਕ ਸਕੇ। ਮਾਇਆਵਤੀ ਨੇ ਸਪਸ਼ਟ ਕਿਹਾ ਹੈ ਕਿ ਰਾਜ ਸਭਾ ਚੋਣਾਂ ‘ਚ ਅਸੀਂ ਸਪਾ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਵਾਂਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ ਪੂਰੀ ਤਾਕਤ ਲਗਾ ਦੇਵਾਂਗੇ ਤੇ ਜੇਕਰ ਸਾਨੂੰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਵੋਟ ਦੇਣੀ ਪਈ ਤਾਂ ਅਸੀਂ ਉਹ ਵੀ ਕਰਾਂਗੇ। ਇਸ ਦੇ ਨਾਲ ਹੀ ਮਾਇਆਵਤੀ ਨੇ ਰਾਜ ਸਭਾ ਚੋਣਾਂ ‘ਚ ਬਗ਼ਾਵਤ ਕਰਨ ਵਾਲੇ 7 ਵਿਧਾਇਕਾਂ ਦੀ ਬਰਖ਼ਾਸਤਗੀ ਦਾ ਐਲਾਨ ਵੀ ਕੀਤਾ।