ਗ੍ਰਾਹਕ ਸੇਵਾ ਕੇਂਦਰ ਤੋਂ ਚੋਰਾਂ ਨੇ ਉਡਾਈ ਇਕ ਲੱਖ ਰੁਪਏ ਤੋਂ ਵਧ ਦੀ ਨਕਦੀ

0
102

ਧਾਰੀਵਾਲ, 28 ਅਕਤੂਬਰ (TLT News)- ਅੱਜ ਥਾਣਾ ਧਾਰੀਵਾਲ ਅਧੀਨ ਪੈਂਦੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਕੋਲ ਸਥਿਤ ਗ੍ਰਾਹਕ ਸੇਵਾ ਕੇਂਦਰ ‘ਚੋਂ ਬੀਤੀ ਰਾਤ ਚੋਰਾਂ ਵਲੋਂ ਸੰਨ੍ਹ ਲਗਾ ਕੇ ਇਕ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ ਜਦ ਆ ਕੇ ਦੇਖਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਉੱਪਰ ਹੋਇਆ ਸੀ ਅਤੇ ਦੁਕਾਨ ਖੁੱਲ੍ਹੀ ਪਈ ਸੀ। ਜਦ ਉਸ ਨੇ ਅੰਦਰ ਆ ਕੇ ਦੇਖਿਆ ਤਾਂ ਗੱਲੇ ‘ਚ ਪਈ ਇਕ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਪੀੜਤ ਮਾਲਕ ਨੇ ਦੱਸਿਆ ਕਿ ਚੋਰ ਜਾਣ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ ਹੀ ਲੈ ਗਏ।