ਦਿੱਲੀ-ਐਨ. ਸੀ. ਆਰ. ਅਤੇ ਪੰਜਾਬ ਸਣੇ ਕਈ ਸੂਬਿਆਂ ‘ਚ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ

0
122

ਨਵੀਂ ਦਿੱਲੀ, 27 ਅਕਤੂਬਰ (TLT News)- ਇਨਕਮ ਟੈਕਸ ਵਿਭਾਗ ਵਲੋਂ ਦਿੱਲੀ-ਐਨ. ਸੀ. ਆਰ., ਪੰਜਾਬ, ਹਰਿਆਣਾ, ਉਤਰਾਖੰਡ ਅਤੇ ਗੋਆ ‘ਚ ਐਂਟਰੀ ਆਪਰੇਟਰ ਸੰਜੇ ਜੈਨ ਅਤੇ ਉਨ੍ਹਾਂ ਦੇ ਲਾਭਪਾਤਰੀਆਂ ਦੇ 42 ਕੰਪਲੈਕਸਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ਇਨਕਮ ਟੈਕਸ ਵਿਭਾਗ ਵਲੋਂ 2.37 ਕਰੋੜ ਰੁਪਏ ਨਕਦੀ ਅਤੇ 2.89 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ।