ਅੰਮ੍ਰਿਤਸਰ ‘ਚ ਪੁਲਿਸ ਵਲੋਂ ਹਥਿਆਰਾਂ ਸਣੇ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰ ਕਾਬੂ

0
45

ਅੰਮ੍ਰਿਤਸਰ, 26 ਅਕਤੂਬਰ (TLT News)- ਪੁਲਿਸ ਨੇ ਅੱਜ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਫੜੇ ਗਏ ਮੈਂਬਰਾਂ ਕੋਲੋਂ ਤਿੰਨ ਹਥਿਆਰ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕਲਾਨੌਰ ਵਿਖੇ ਹੋਈ ਬੈਂਕ ਡਕੈਤੀ ਅਤੇ 22 ਕਿਲੋ ਹੈਰੋਇਨ ਦੇ ਮਾਮਲੇ ‘ਚ ਪਿਛਲੇ ਕਈ ਸਮੇਂ ਤੋਂ ਇਹ ਗੈਂਗਸਟਰ ਪੁਲਿਸ ਨੂੰ ਲੋੜੀਂਦੇ ਸਨ।