ਜੰਮੂ-ਕਸ਼ਮੀਰ : ਲਾਲ ਚੌਕ ‘ਚ ਭਾਜਪਾ ਵਲੋਂ ਝੰਡਾ ਲਹਿਰਾਉਣ ਦੀ ਕੋਸ਼ਿਸ਼

0
119

ਸ੍ਰੀਨਗਰ, 26 ਅਕਤੂਬਰ (TLT News)- ਸ੍ਰੀਨਗਰ ਦੇ ਲਾਲ ਚੌਕ ‘ਤੇ ਅੱਜ ਭਾਜਪਾ ਵਰਕਰਾਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਪੁਲਿਸ ਨੇ ਕਈ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਦੱਸ ਦਈਏ ਕਿ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਵਲੋਂ ਤਿਰੰਗੇ ਦੇ ਅਪਮਾਨ ਦੇ ਵਿਰੋਧ ‘ਚ ਬੀਤੇ ਸ਼ਨੀਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਪੀ. ਡੀ. ਪੀ. ਦਫ਼ਤਰ ‘ਚ ਤਿਰੰਗਾ ਲਹਿਰਾਅ ਦਿੱਤਾ ਅਤੇ ਨਾਰੇਬਾਜ਼ੀ ਕੀਤੀ। ਇਸੇ ਦੌਰਾਨ ਦਫ਼ਤਰ ‘ਚ ਮੌਜੂਦ ਪੀ. ਡੀ. ਪੀ. ਨੇਤਾਵਾਂ ਨਾਲ ਪ੍ਰਦਰਸ਼ਨਕਾਰੀਆਂ ਦੀ ਤੂੰ-ਤੂੰ, ਮੈਂ-ਮੈਂ ਵੀ ਹੋਈ ਸੀ।