ਨੌਜਵਾਨ ਦੀ ਅੱਧ ਸੜੀ ਲਾਸ਼ ਮਿਲੀ

0
123

ਭਗਤਾ ਭਾਈਕਾ, (ਬਠਿੰਡਾ) 24 ਅਕਤੂਬਰ (time24) – ਅੱਜ ਸਵੇਰੇ ਨੇੜਲੇ ਪਿੰਡ ਮਲੂਕਾ ਦੇ ਖੇਤਾਂ ਵਿਚੋਂ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨਛੱਤਰ ਸਿੰਘ (25) ਵਾਸੀ ਮਲੂਕਾ ਨੂੰ ਬੀਤੀ ਸ਼ਾਮ ਉਸ ਦੇ ਹੀ ਦੋ ਦੋਸਤ ਮੋਟਰ ਸਾਈਕਲ ਉੱਪਰ ਲੈ ਕੇ ਗਏ ਸਨ। ਅੱਜ ਸਵੇਰੇ ਨੌਜਵਾਨ ਦੀ ਖੇਤ ਵਿਚ ਪਈ ਅੱਧ ਸੜੀ ਮਿਲੀ ਹੈ। ਘਟਨਾ ਸਬੰਧੀ ਸੂਚਨਾ ਮਿਲਣ ਤੇ ਐਸ ਪੀ (ਡੀ) ਬਠਿੰਡਾ, ਡੀ ਐਸ ਪੀ ਫੂਲ ਸਮੇਤ ਸਥਾਨਕ ਪੁਲਿਸ ਸਟੇਸ਼ਨ ਦੀ ਟੀਮ ਵਲੋਂ ਮੌਕੇ ਉੱਪਰ ਪਹੁੰਚ ਕੇ ਜਾਇਜ਼ਾ ਲਿਆ ਗਿਆ। ਐਸ ਪੀ (ਡੀ) ਬਠਿੰਡਾ, ਜੀ ਐਸ ਸੰਘਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਘਟਨਾ ਸਬੰਧੀ ਵੇਰਵੇ ਇਕੱਤਰ ਕਰਕੇ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।