585 ਹੈੱਡ ਮਾਸਟਰ/ਮਿਸਟ੍ਰੈੱਸ ਤੇ ਹੋਰ ਅਹੁਦਿਆਂ ਲਈ ਅੱਜ ਤੋਂ ਕਰੋ ਆਨਲਾਈਨ ਅਪਲਾਈ

0
146

ਚੰਡੀਗੜ੍ਹ TLT/ Punjab Government ਨੇ ਪਿੰ੍ਰਸੀਪਲਾਂ, ਹੈੱਡ ਮਾਸਟਰਾਂ ਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਦੀਆਂ 585 ਅਸਾਮੀਆਂ ਭਰਨ ਲਈ ਸੋੋਧੇ ਹੋਏ ਨਿਯਮਾਂ ਹੇਠ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ (Department of School Education, Punjab) ਦੇ ਇਕ ਬੁਲਾਰੇ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਵਾਸਤੇ ਸਕੂਲੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਭਾਰਤੀ ਦਾ ਅਮਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਵਿਚ ਪ੍ਰਿੰਸੀਪਲਾਂ ਦੀਆਂ 173, ਹੈੱਡ ਮਾਸਟਰ/ਹੈੱਡ ਮਿਸਟਰੈੱਸ ਦੀਆਂ 337 ਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰਾਂ ਦੀਆਂ 75 ਅਸਾਮੀਆਂ ਸ਼ਾਮਲ ਹਨ। ਚਾਹਵਾਨ ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ppsc.gov.in ਜ਼ਰੀਏ 2 ਨਵੰਬਰ 2020 ਤਕ ਅਪਲਾਈ ਕਰ ਸਕਣਗੇ।

ਵਿਭਾਗ ਨੇ ਹੁਣ ਭਰਤੀ ਲਈ ਨਵੇਂ ਤਨਖ਼ਾਹ ਸਕੇਲ ਲਾਗੂ ਕਰਨ ਤੋਂ ਇਲਾਵਾ ਕੁਝ ਹੋਰ ਸੋਧਾਂ ਕੀਤੀਆਂ ਹਨ। ਇਸ ਕਰਕੇ ਇਹ ਭਰਤੀ ਨਵੀਆਂ ਸੋਧਾਂ ਹੇਠ ਕਰਨ ਲਈ ਪ੍ਰਕਿਰਆਂ ਸ਼ੁਰੂ ਕਰ ਦਿੱਤੀ ਗਈ ਹੈ। ਬੁਲਾਰੇ ਦੇ ਅਨੁਸਾਰ ਆਨਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 2 ਨਵੰਬਰ 2020 ਨਿਰਧਾਰਤ ਕੀਤੀ ਗਈ ਹੈ ਜਦਕਿ ਫ਼ੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 9 ਨਵੰਬਰ 2020 ਰੱਖੀ ਗਈ ਹੈ। ਬੁਲਾਰੇ ਦੇ ਅਨੁਸਾਰ ਭਰਤੀ ਵਿੱਚ ਸੋਧਾਂ ਦੇ ਕਾਰਨ ਜਿਹੜੇ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈਣੀ ਚਾਹੁੰਦੇ ਹਨ, ਉਹ 2 ਨਵੰਬਰ 2020 ਤਕ ਅਜਿਹਾ ਕਰ ਸਕਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਤੇ ਉਨ੍ਹਾਂ ਨੇ ਫੀਸ ਨਹੀਂ ਸੀ ਭਰੀ, ਉਹ ਪਹਿਲਾਂ ਹੀ ਪਿ੍ਰੰਟ ਹੋਏ ਬੈਂਕ ਚਲਾਨ ਨਾਲ ਫੀਸ ਭਰ ਸਕਦੇ ਹਨ। ਬੁਲਾਰੇ ਅਨੁਸਾਰ ਇਸ ਭਰਤੀ ਲਈ ਲਿਖਤੀ ਇਮਤਿਹਾਨ ਦਸੰਬਰ 2020 ਦੇ ਪਹਿਲੇ ਹਫ਼ਤੇ ਹੋਵੇਗਾ।

ਜਾਣੋ ਯੋਗਤਾ ਮਾਪਦੰਡ

ਹੈੱਡ ਮਾਸਟਰ/ ਹੈੱਡ ਮਿਸਟ੍ਰੈੱਸ : ਘੱਟੋ-ਘੱਟ 55 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ ਤੇ ਬੀਐੱਡ ਡਿਗਰੀ। ਤਿੰਨ ਸਾਲ ਦਾ ਟੀਚਿੰਗ ਤਜਰਬਾ। ਉਮਰ ਹੱਦ 18 ਤੋਂ 37 ਸਾਲ।ਪ੍ਰਿੰਸੀਪਲ : ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ ਤੇ ਬੀਐੱਡ ਡਿਗਰੀ। ਤਿੰਨ ਸਾਲ ਦਾ ਟੀਚਿੰਗ ਤਜਰਬਾ। ਉਮਰ ਹੱਦ 18 ਤੋਂ 37 ਸਾਲ।ਬਲਾਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ (ਬੀਪੀਈਓ) : ਘੱਟੋ-ਘੱਟ 50 ਫ਼ੀਸਦੀ ਨੰਬਰਾਂ ਨਾਲ ਗ੍ਰੈਜੂਏਸ਼ਨ ਤੇ ਬੀਐੱਡ ਡਿਗਰੀ ਜਾਂ ਦੋ ਸਾਲ ਡੀਐੱਲਐੱਡ। ਤਿੰਨ ਸਾਲ ਦਾ ਟੀਚਿੰਗ ਤਜਰਬਾ। ਉਮਰ ਹੱਦ 18 ਤੋਂ 37 ਸਾਲ।ਅਪਲਾਈ ਪ੍ਰਕਿਰਿਆ ਤੇ ਫੀਸਪੀਪੀਐੱਸਸੀ ਹੈੱਡ ਮਾਸਟਰ/ਹੈੱਡ ਮਿਸਟ੍ਰੈਸ, ਪ੍ਰਿੰਸੀਪਲ ਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ (ਬੀਪੀਈਓ) ਅਹੁਦਿਆਂ ਲਈ ਆਨਲਾਈਨ ਕਮਿਸ਼ਨ ਦੀ ਵੈੱਬਸਾਈਟ ‘ਤੇ ਕੀਤਾ ਜਾ ਸਕਦਾ ਹੈ ਜਿਸ ਦੇ ਲਈ ਡਾਇਰੈਕਟ ਲਿੰਕ ਉੱਪਰ ਦਿੱਤੇ ਗਏ ਹਨ। ਉੱਥੇ ਹੀ ਉਮੀਦਵਾਰਾਂ ਨੂੰ ਅਪਲਾਈ ਕਰਦੇ ਸਮੇਂ 3000 ਰੁਪਏ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਹਾਲਾਂਕਿ, ਪੰਜਾਬ ਦੇ ਐੱਸਸੀ/ਐੱਸਟੀ ਉਮੀਦਵਾਰਾਂ ਲਈ ਅਪਲਾਈ ਫੀਸ 1125 ਰੁਪਏ, ਦਿਵਿਆਂਗਾਂ ਲਈ 1750 ਰੁਪਏ ਤੇ ਐਕਸ-ਸਰਵਿਸਮੈਨ ਵਰਗ ਦੇ ਉਮੀਦਵਾਰਾਂ ਲਈ ਅਪਲਾਈ ਫੀਸ 500 ਰੁਪਏ ਭਰਨੇ ਪੈਣਗੇ।